(ਸਮਾਜ ਵੀਕਲੀ)
ਕੋਲੇ ਦੀ ਦਲਾਲੀ ਮੂੰਹ ਕਾਲਾ ਕਰਦੀ
ਇੱਕ ਵਾਰੀ ਲੈ ਜਾ ਨਾ ਦੁਬਾਰਾ ਚੜਦੀ
ਸੋਬਤ ਨਹੀਂ ਪੈਂਦੀ ਸਿਰੋਂ ਚੁੰਨੀ ਲਾਈਦੀ
ਸਹੁਰੇ ਦੀ ਕਬੀਲਦਾਰੀ ਸੋਭਾ ਪਾਈ ਦੀ
ਵੈਰੀ ਦਾ ਵੀ ਪੁੱਤ ਨਸ਼ੇ ਉੱਤੇ ਲਾਈਏ ਨਾ
ਛੱਡੇ ਜੋ ਸ਼ਰੀਕ ਮੰਗ ਨੂੰ ਵਿਆਈਏ ਨਾ
ਮਿਥਿਆ ਬਗੈਰ ਨਹੀਂ ਮੈਦਾਨ ਲਈ ਦਾ
ਦੇਖ ਕਮਜ਼ੋਰ ਨੂੰ ਨਹੀਂ ਜੱਫਾ ਲਾਈਦਾ
ਸਿੰਦਰੇ ਬੇਗਾਨਾ ਹੱਕ ਕਦੇ ਖਾਈਏ ਨਾ
ਹੱਥੀ ਪੁੰਨ ਕਰ ਕਦੇ ਵੀ ਸੁਣਾਈਆ ਨਾ
ਘਰ ਦੀ ਬਈ ਗੱਲ ਠਾਣੇ ਚ ਲਜਾਈਏ ਨਾ
ਪਰਜਾ ਚ ਬਹਿ ਕੇ ਸੱਚ ਨੂੰ ਲੁਕਾਈਏ ਨਾ
ਗਰੀਬ ਦੀ ਕੁੱਲੀ ਚ ਕਦੇ ਝਾਤੀ ਪਾਈਏ ਨਾ
ਖੈਰੀ ਦਰਵੇਸ਼ ਦਰੋ ਦਬਕਾਈਏ ਨਾ
ਸਿੰਦਰ ਸਰੋਆ
ਹਦੀਆਬਾਦ ਫਗਵਾੜਾ
98145 92433