ਲੋਕ ਤੱਥ 

(ਸਮਾਜ ਵੀਕਲੀ)  
ਇਕ ਚੰਗਿਆੜੀ ਰੂੰ ਦਾ ਢੇਰ  ਸਾੜ ਦੇ
ਠੰਡੇ ਚੁੱਲਿਆਂ ਚੋਂ  ਕਦੇ ਅੱਗ ਨਾ ਮਚੇ
ਗਧਿਆਂ ਨੂੰ ਕਦੇ ਨਹੀਓਂ ਲੂਣ ਪਚਦਾ
ਕੁਤਿਆਂ ਨੂੰ ਕਹਿੰਦੇ ਕਦੇ ਖੀਰ ਨਾ ਪੱਚੇ
ਬੰਦਾ ਕੀ ਹੈ ਜਿਹੜਾ ਨਾ ਕੁਰਾਨ ਤੇ ਰਹੇ
ਸੂਰਮੇ ਦਾ ਨਾਮ ਹੀ ਜਹਾਨ ਹੀ  ਤੇ ਰਹੇ
ਵਿਰਲਾ ਹੀ ਹੁੰਦਾ ਜਿਹੜਾ ਧਾਰ ਤੇ ਨੱਚੇ
ਕੁਤਿਆਂ ਨੂੰ ਕਹਿੰਦੇ ਕਦੇ ਖੀਰ ਨਾ ਪੱਚੇ
ਗੁਣ ਹੀ ਭੁੱਲਾ ਦੇ ਜਿਹੜਾ ਸਕੇ ਯਾਰਦਾ
ਪਿਠ ਪਿਛੇ  ਛੁਰਾ  ਵੀ  ਗਦਾਰ  ਮਾਰਦਾ
ਸੋਹਣਾ ਦਾਹੜਾ ਪੱਗ ਵੀ ਜ਼ੁਬਾਨ ਤੋਂ ਜੱਚੇ
ਕੁਤਿਆਂ ਨੂੰ ਕਹਿੰਦੇ  ਕਦੇ ਖੀਰ ਨਾ ਪੱਚੇ
ਸੱਪਾਂ ਨੂੰ ਪਿਲਾਈਏ  ਦੁੱਧ  ਡੰਗ ਮਾਰਦਾ
ਪੀੜੀ  ਵੰਗ   ਸਾਕ  ਸਦਾ ਨੰਗ  ਮਾਰਦਾ
ਡੋਬਣ  ਝਨਾਂ ਚੋਂ  ਚੰਦੀ, ਘੜੇ  ਜੋ   ਕੱਚੇ
ਕੁਤਿਆਂ ਨੂੰ ਕਹਿੰਦੇ ਕਦੇ ਖੀਰ ਨਾ ਪੱਚੇ।
ਲੇਖਕ ਹਰਜਿੰਦਰ ਸਿੰਘ ਚੰਦੀ ਮਹਿਤਪੁਰ 
9814601638

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ / ਕਵਿਤਾ
Next articleਮੋਦੀ ਦਾ ਵਿਰੋਧ ਕਰਨ ਗਏ ਬੀਕੇਯੂ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਸਾਥੀਆਂ ਸਮੇਤ  ਬਾਵਾ ਖੇਲ ਥਾਣਾ ਜਲੰਧਰ ਪੁਲਿਸ ਵੱਲੋਂ ਗ੍ਰਿਫਤਾਰ