(ਸਮਾਜ ਵੀਕਲੀ)- ਦੇਸ਼ ਚ ਬੇਰੁਜਗਾਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਸਮੇਂ ਦੀਆਂ ਸਰਕਾਰਾਂ ਵੱਲੋਂ ਰੁਜਗਾਰ ਦੇ ਸਾਧਨ ਪੈਦਾ ਕਰਨ ਦੀ ਬਿਜਾਏ ਸਿਰਫ ਫਲੈਕਸਾਂ ਤੇ ਵੱਡੇ ਵੱਡੇ ਇਸਤਿਹਾਰ ਲੱਗਾ ਕੇ ਭੋਲੇ ਭਾਲੇ ਲੋਕਾਂ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਲੋਕਾਂ ਦਾ ਕਰੋੜਾ ਰੁਪਇਆ ਬਰਬਾਦ ਕੀਤਾ ਜਾ ਰਿਹਾ ਹੈ, ਹਰ ਪਾਸੇ ਵੱਡੇ -ਵੱਡੇ ਵਾਅਦੇ ਕੀਤੇ ਜਾ ਰਹੇ ਹਨ ਜੋ ਸਿਰਫ ਵਾਅਦੇ ਬਣ ਕੇ ਰਹਿ ਜਾਂਦੇ ਹਨ, ਹਰ ਰੋਜ ਰੁਜਗਾਰ ਮੰਗਦੇ ਬੇਰੁਜਗਾਰਾਂ ਤੇ ਲਾਠੀਚਾਰਜ ਕੀਤੇ ਜਾਂਦੇ ਹਨ ਅਤੇ ਰੁਜ਼ਗਾਰ ਮੰਗਣਾ ਇੱਕ ਗੁਨਾਹ ਮੰਨਿਆ ਜਾਂਦਾ ਹੈ, ਅਸੀਂ ਇਹੋ ਜਿਹੇ ਸਿਸਟਮ ਜਾਂ ਸਰਕਾਰਾਂ ਤੋਂ ਕਿ ਆਸਾ ਰੱਖ ਸਕਦੇ ਹਾਂ, ਜਿਹਨਾਂ ਪੈਸਾ ਸੈਰ ਸਪਾਟੇ ਜਾਂ ਰੈਲੀਆਂ ਤੇ ਬਰਬਾਦ ਕੀਤਾ ਜਾਂਦਾ, ਜੇਕਰ ਇਹ ਸਾਰਾ ਪੈਸਾ ਦੇਸ਼ ਦੀ ਤਰੱਕੀ ਤੇ ਲਗਾਇਆ ਜਾਵੇ ਤੇ ਰੁਜਗਾਰ ਦੇ ਸਾਧਨ ਪੈਦਾ ਕੀਤੇ ਜਾਣ ਤਾਂ ਲੋੜ ਨਾ ਪਵੇ ਆਹ ਵੱਡੇ ਵੱਡੇ ਫਲੈਕਸ ਲਗਾਉਣ ਦੀ, ਲੋਕਾਂ ਨੂੰ ਕੰਮ ਦੱਸਣ ਦੀ, ਕਿਉਕਿ ਕੀਤੇ ਹੋਏ ਕੰਮ ਤਾਂ ਆਪ ਬੋਲ ਪੈਦੇ ਹਨ, ਜੋ ਕਰਦੇ ਨਹੀਂ ਉਹ ਸਿਰਫ ਫਲੈਕਸਾਂ ਲੱਗਾ ਕਿ ਸਿਰਫ ਫੋਕੀ ਵਾਹ ਵਾਹ ਖੱਟਣ ਦੀ ਕੋਸ਼ਿਸ ਕਰਦੇ ਹਨ, ਇਸ ਲਈ ਨੌਜਵਾਨ ਵਰਗ ਨੂੰ ਚਾਹੀਦਾ ਜੋ ਰੁਜਗਾਰ ਮੰਗਦੇ ਹਨ ਤੇ ਹਰ ਰੋਜ ਲਾਠੀਚਾਰਜਾ ਦੇ ਸ਼ਿਕਾਰ ਹੁੰਦੇ ਹਨ, ਉਹ ਸਰਕਾਰਾਂ ਵਲੋਂ ਕੀਤੇ ਜਾਂਦੇ ਫਲੈਕਸੀ ਕੰਮਾ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਤੇ ਨਾ ਕੰਮ ਕਰਨ ਵਾਲਿਆਂ ਸਰਕਾਰਾਂ ਨੂੰ ਚਲਦਾ ਕਰਨ ਤਾਂ ਜੋ ਸਿਸਟਮ ਨੂੰ ਬਦਲਿਆ ਜਾ ਸਕੇ, ਜੇਕਰ ਰੁਜਗਾਰ ਚਾਹੀਦਾ ਤਾਂ ਇਹ ਸਿਸਟਮ ਬਦਲਣਾ ਜਰੂਰ ਪਵੇਗਾ, ਸਿਰਫ ਕਿਸੇ ਪਿੱਛੇ ਲੱਗ ਕੇ ਵੋਟਾਂ ਪਾਉਣੀਆ ਬੰਦ ਕਰਕੇ ਸਿਰਫ ਦੇਸ਼ ਦੇ ਵਿਕਾਸ, ਤਰੱਕੀ ਅਤੇ ਬੇਰੁਜਗਾਰਾਂ ਨੂੰ ਰੁਜ਼ਗਾਰ ਦਿਵਾਉਣ ਲਈ ਵੋਟ ਪਾਉਣੀ ਪਵੇਗੀ, ਜੇਕਰ ਵੋਟਰ ਆਪਣਾ ਫਤਵਾ ਇਸ ਮਕਸਦ ਲਈ ਇੱਕ ਵਾਰ ਦੇ ਦੇਣ ਤਾਂ ਸਾਰੀਆਂ ਸਿਆਸੀ ਪਾਰਟੀਆਂ ਵੇਖੀਓ ਕਿਸ ਤਰਾਂ ਕੰਮ ਕਰਦੀਆਂ ਨੇ, ਚੋਣ ਮਨੋਰਥ ਪੱਤਰ ਚ ਸਿਰਫ ਹੋਣ ਵਾਲੇ ਕੰਮਾਂ ਦੇ ਦਾਅਵੇ ਕੀਤੇ ਜਾਣਗੇ। ਬੇਰੁਜਗਾਰ ਆਪੋ ਆਪਣੇ ਹਲਕਿਆਂ ਚ ਹੀ ਆਪੋ ਆਪਣੇ ਪੁਰਾਣੇ ਐਮ ਐਲ ਏ ਜਾਂ ਐਮ ਪੀ ਨੂੰ ਸਵਾਲ ਜਵਾਬ ਜਰੂਰ ਕਰੋ, ਉਹਨਾਂ ਕੋਲ ਆਏ ਪੈਸੇ ਦਾ ਹਿਸਾਬ ਮੰਗੋ, ਚਾਹੇ ਕਿਸੇ ਵੀ ਪਾਰਟੀ ਦਾ ਐਮ ਐਲ ਏ ਜਾਂ ਐਮ ਪੀ ਹੋਵੇ, ਸਰਕਾਰ ਚਾਹੇ ਉਸ ਦੀ ਵਿਰੋਧੀ ਧਿਰ ਦੀ ਹੋਵੇ ਉਸ ਕੋਲ ਉਹਦੇ ਕੋਟੇ ਦੇ ਫੰਡ ਆਉਂਦੇ ਹਨ, ਉਹਨਾਂ ਫੰਡਾ ਦਾ ਹਿਸਾਬ ਕਿਤਾਬ ਮੰਗੋ ਜੇਕਰ ਉਹ ਆਪਣਾ ਹਿਸਾਬ ਕਿਤਾਬ ਦੇਣ ਤੋਂ ਕੰਨੀ ਕਤਰਾਉਂਦਾ ਜਾਂ ਵਿਰੋਧੀ ਧਿਰ ਦੀ ਸਰਕਾਰ ਹੋਣੀ ਕਹਿੰਦਾ ਤਾਂ ਦਾਲ ਚ ਕਾਲਾ ਨਹੀਂ ਸਗੋਂ ਸਾਰੀ ਦਾਲ ਹੀ ਕਾਲੀ ਹੈ, ਜੇਕਰ ਉਹ ਲੋਕਾਂ ਦੇ ਪੈਸੇ ਦਾ ਹਿਸਾਬ ਨਹੀਂ ਦੇ ਰਿਹਾ ਤਾਂ ਉਹ ਵੋਟ ਦਾ ਹੱਕਦਾਰ ਨਹੀਂ ਹੈ, ਹਰ ਇੱਕ ਐਮ ਐਲ ਏ ਜਾਂ ਐਮ ਪੀ ਤੋਂ ਆਪਣੇ ਪੈਸੇ ਦਾ ਹਿਸਾਬ ਮੰਗੋ, ਹਿਸਾਬ ਮੰਗਣਾ ਹਰ ਇੱਕ ਦਾ ਹੱਕ ਹੈ, ਇਸ ਮਸਲੇ ਤੇ ਸਾਰੇ ਲੋਕ ਇਕੱਠੇ ਹੋ ਜਾਣ ਤਾਂ ਜੋ ਇਹ ਪਾਰਟੀਆਂ ਜਾਂ ਸਰਕਾਰਾਂ ਵਿਕਾਸ ਦੇ ਕੰਮ ਕਰਨ ਲਈ ਤੇ ਬੇਰੁਜਗਾਰਾਂ ਨੂੰ ਰੁਜ਼ਗਾਰ ਦੇਣ ਲਈ ਮਜਬੂਰ ਹੋ ਜਾਣ।
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly