(ਸਮਾਜ ਵੀਕਲੀ)
ਆਪਣੇ ਘਰਾਂ ਨੂੰ ਲੋਕੀ ਮਾਰ ਜਿੰਦਰੇ,
ਰੱਬ ਆਸਰੇ ਸਭ-ਸੰਭਾਲ ਤੁਰੇ।
ਭੁੱਖਣ ਭਾਣੇ ਮਾਵਾਂ ਦੇ ਰੋਣ ਬੱਚੇ ,
ਘਰੋਂ ਭੱਜ ,ਜੋ-ਜਾਨ ਬਚਾਉਣ ਤੁਰੇ।
ਬੰਬ ਤੋਪਾਂ ਨੇ ਸਭ ਉਜਾੜ ਦਿੱਤਾ ,
ਉਹੀ ਬਚਿਆ, ਜੋ ਨਾਲ ਸੰਭਾਲ ਤੁਰੇ।
ਬੰਬ-ਗੋਲੀ ਨੇ ਮੌਤ ਦਾ ਖੌਫ਼ ਦਿੰਦੇ ,
ਹਰ ਬੰਦਾ ਹੀ ਕਦਮ ਸੰਭਾਲ ਤੁਰੇ।
ਮਾਵਾਂ ,ਬੱਚੇ ਨੇ ਕੈਂਪਾਂ ਦੇ ਵਿੱਚ ਰੁੱਲਦੇ,
ਮਰਨ ਮਰਾਉਣ ਲਈ,ਘਰੋਂ ਜਵਾਨ ਤੁਰੇ।
ਧੰਨ ਜਿਗਰੇ ਦੇਸ਼ ਦੇ ਫੌਜੀਆਂ ਦੇ ,
ਚੱਕ ਹਥਿਆਰ ,ਜੋ ਦੇਸ਼ ਬਚਾਉਣ ਤੁਰੇ।
ਬਹੁਤ ਛੱਡ ਗਏ ਮੁਲਕ ਕਈਆਂ ਛੱਡ ਜਾਣਾ,
ਫ਼ੌਜੀ ਡਟੇ ਨੇ, ਨਾ ਛੱਡ ਕਮਾਣ ਤੁਰੇ।
ਵਿੱਚ ਬੰਕਰਾਂ ਕਈ ਬਚਾਉਣ ਜਾਨਾ,
ਪਸ਼ੂ-ਪੰਛੀ ਦੱਸ ਕਿਸ ਜਹਾਨ ਤੁਰੇ।
ਰੱਬ ਕਰੇ ਇਹ ‘ਜੰਗਾਂ’ ਮੁੱਕ ਜਾਵਣ,
ਨਾਲ ਖੁਸ਼ੀ ਦੇ ਹਰ ਇਨਸਾਨ ਤੁਰੇ।
“ਸੰਦੀਪ” ਧੀਆਂ ਪੁੱਤ ਸਭ ਮਾਪਿਆਂ ਕੋਲ ਹੋਵਣ,
ਵਿੱਚ ਜੰਗ ਜੋ, ਜਿਗਰ ਸੰਭਾਲ ਤੁਰੇ।।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly