ਪਿੰਡ ਬੂਲਪੁਰ ਵਿੱਚ ਆਏ ਬਾਂਦਰ ਕਾਰਣ ਲੋਕ ਡਾਹਢੇ ਪਰੇਸ਼ਾਨ

ਪਿੰਡ ਨਿਵਾਸੀਆਂ ਨੇ ਜੰਗਲਾਤ ਵਿਭਾਗ ਤੋਂ ਬਾਂਦਰ ਨੂੰ ਫੜਨ ਦੀ ਕੀਤੀ ਮੰਗ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਨਜ਼ਦੀਕੀ ਪਿੰਡ ਬੂਲਪੁਰ ਵਿੱਚ ਕਾਫੀ ਦਿਨਾਂ ਤੋਂ ਵੜੇ ਇੱਕ ਬਾਂਦਰ ਵੱਲੋਂ ਮਚਾਏ ਆਂਤਕ ਕਾਰਣ ਪਿੰਡ ਨਿਵਾਸੀ ਡਾਢੇ ਪਰੇਸ਼ਾਨ ਹਨ। ਪਿੰਡ ਨਿਵਾਸੀਆਂ ਜਿਹਨਾਂ ਵਿੱਚ ਨੰਬਰਦਾਰ ਗੁਰਸ਼ਰਨ ਸਿੰਘ, ਗੁਰਮੁੱਖ ਸਿੰਘ, ਰਣਜੀਤ ਸਿੰਘ ਥਿੰਦ,ਮਾਸਟਰ ਕੇਵਲ ਸਿੰਘ, ਬਲਜਿੰਦਰ ਸਿੰਘ,ਮਾਸਟਰ ਦੇਸ ਰਾਜ, ਸੁਖਵਿੰਦਰ ਸਿੰਘ, ਕੁਲਬੀਰ ਸਿੰਘ ਆਦਿ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਪਿੰਡ ਵਿੱਚ ਇੱਕ ਬਾਂਦਰ ਨੇ ਆਂਤਕ ਮਚਾਇਆ ਹੋਇਆ ਹੈ। ਜਿਸ ਨਾਲ ਪਿੰਡ ਨਿਵਾਸੀਆਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਜੰਗਲਾਤ ਵਿਭਾਗ ਵੱਲੋਂ ਇਸ ਬਾਂਦਰ ਨੂੰ ਫੜਨ ਲਈ ਕੋਈ ਵੀ ਸ਼ਖਤ ਕਦਮ ਨਹੀਂ ਚੁੱਕਿਆ ਜਾ ਰਿਹਾ।

ਪਿੰਡ ਨਿਵਾਸੀਆਂ ਨੇ ਦੱਸਿਆ ਇਸ ਬਾਂਦਰ ਵੱਲੋਂ ਘਰਾਂ ਵਿੱਚ ਵੜ ਕੇ ਘਰਾਂ ਦੇ ਸਮਾਨ ਨੂੰ ਖਿਲਾਰਿਆ ਤੇ ਨੁਕਸਾਨ ਪਹੁੰਚਾਇਆ ਜਾਂਦਾ ਹੈ। ਲੋਕਾਂ ਵੱਲੋਂ ਬਾਂਦਰ ਨੂੰ ਭਜਾਉਣ ਤੇ ਉਹ ਛੱਤਾਂ ਤੇ ਚੜ੍ਹ ਜਾਂਦਾ ਹੈ ਤੇ ਪਾਣੀ ਵਾਲੀਆਂ ਟੈਂਕੀਆਂ ਆਦਿ ਦੇ ਢੱਕਣ , ਡਿਸ਼, ਤਾਰਾਂ ਉੱਤੇ ਫਰੋਲੇ ਕੱਪੜਿਆਂ ਆਦਿ ਨਾਲ ਛੇੜਛਾੜ ਕਰਕੇ ਉਹਨਾਂ ਦਾ ਨੁਕਸਾਨ ਕਰਦਾ ਹੈ। ਪਿੰਡ ਨਿਵਾਸੀਆਂ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ, ਕਿ ਜੇਕਰ ਇਸ ਬਾਂਦਰ ਵੱਲੋਂ ਕਿਸੇ ਛੋਟੇ ਬੱਚੇ ਜਾਂ ਵਿਅਕਤੀ ਦਾ ਨੁਕਸਾਨ ਕੀਤਾ ਜਾਂਦਾ ਹੈ ਤਾਂ ਇਸ ਦਾ ਜੁੰਮੇਵਾਰ ਪ੍ਰਸ਼ਾਸਨ ਹੋਵੇਗਾ। ਸਮੂਹ ਪਿੰਡ ਨਿਵਾਸੀਆਂ ਨੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਕਿ ਪਿੰਡ ਵਿੱਚ ਆਏ ਇਸ ਬਾਂਦਰ ਨੂੰ ਫੜ ਕੇ ਬਾਂਦਰ ਤੋਂ ਨਿਜ਼ਾਤ ਦਿਵਾਈ ਜਾਵੇ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਲਾਜਮ ਵਰਗ ਦਾ ਪੇਂਡੂ ਭੱਤਾ ਬਹਾਲ ਕੀਤਾ ਜਾਵੇ:- ਅਧਿਆਪਕ ਦਲ ਪੰਜਾਬ
Next articleਸੰਸਦ ਵੱਲ ਮਾਰਚ ਕਰਦੇ ਪਹਿਲਵਾਨਾਂ ਉਤੇ ਅਣਮਨੁੱਖੀ ਜਬਰ ਕਰਨ ਵਾਲੇ ਪੁਲੀਸ ਮੁਲਾਜਮਾਂ ਅਤੇ ਅਧਿਕਾਰੀਆਂ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ — ਬੀਐਸਐਨਐਲ ਪੈਨਸ਼ਨਰਜ਼