ਜਥੇਦਾਰਾਂ ਵਿਰੁੱਧ ਕਾਰਵਾਈ ਉੱਤੇ ਮਾਛੀਵਾੜਾ ਇਲਾਕੇ ਦੇ ਵਾਸੀਆਂ ਵਿੱਚ ਰੋਸ
ਮਾਛੀਵਾੜਾ ਸਾਹਿਬ(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- 2 ਦਸੰਬਰ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸੁਖਬੀਰ ਸਿੰਘ ਬਾਦਲ ਦੀ ਪੇਸ਼ੀ ਹੁੰਦੀ ਹੈ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਘਬੀਰ ਸਿੰਘ ਤੇ ਸੁਲਤਾਨ ਸਿੰਘ ਵੱਲੋਂ ਸੁਖਬੀਰ ਬਾਦਲ ਤੇ ਉਸ ਦੇ ਸਾਥੀਆਂ ਦੀ ਗੱਲਬਾਤ ਸੁਣਨ ਤੋਂ ਬਾਅਦ ਉਹਨਾਂ ਨੂੰ ਧਾਰਮਿਕ ਤਨਖਾਹ ਸਜ਼ਾ ਲਗਾਈ ਗਈ। ਬੇਸ਼ੱਕ ਸੁਖਬੀਰ ਸਿੰਘ ਬਾਦਲ ਨੇ ਵੱਖ-ਵੱਖ ਤਖਤਾਂ ਉੱਤੇ ਜਾ ਕੇ ਇਹ ਸੇਵਾ ਨਿਭਾਈ ਪਰ ਜਥੇਦਾਰਾਂ ਵੱਲੋਂ ਜੋ ਫੁਰਮਾਨ ਜਾਰੀ ਕੀਤੇ ਗਏ ਸਨ ਉਹਨਾਂ ਉੱਤੇ ਕਿਸੇ ਪਾਸਿਓਂ ਵੀ ਅਮਲ ਨਹੀਂ ਕੀਤਾ। ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਆਪਣਾ ਜ਼ੋਰ ਤੇ ਧੱਕਾ ਵਰਤਦਿਆਂ ਹੋਇਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਪਣੇ ਵੱਲੋਂ ਹੀ ਬਣਾਏ ਜਥੇਦਾਰ ਗਿਆਨੀ ਰਘਬੀਰ ਸਿੰਘ ਗਿਆਨੀ ਸੁਲਤਾਨ ਸਿੰਘ ਕੇਸਗੜ੍ਹ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਰਾਹੀਂ ਅਹੁਦੇ ਤੋਂ ਜਲੀਲ ਕਰਕੇ ਫਾਰਗ ਕਰ ਦਿੱਤਾ ਤੇ ਉਹਨਾਂ ਦੀ ਜਗ੍ਹਾ ਉੱਤੇ ਨਵੇਂ ਜਥੇਦਾਰ ਬਣਾ ਦਿੱਤੇ ਇਹ ਜੋ ਸਾਰਾ ਘਟਨਾਕਰਮ ਵਾਪਰਿਆ ਹੈ ਇਸ ਤੋਂ ਦੇਸ਼ ਵਿਦੇਸ਼ ਬੈਠੇ ਸਿੱਖ ਸੰਗਤ ਬਹੁਤ ਖਫ਼ਾ ਹੈ। ਲੋਕਾਂ ਵਿੱਚ ਰੋਸ ਪੈਦਾ ਹੋ ਗਿਆ ਅੱਜ ਜਦੋਂ ਕੇਸਗੜ੍ਹ ਸਾਹਿਬ ਦੇ ਵਿੱਚ ਨਵੇਂ ਬਣੇ ਜਥੇਦਾਰ ਕੁਲਦੀਪ ਸਿੰਘ ਗੁੜਗੱਜ ਨੂੰ ਸੇਵਾ ਸੌਂਪਣੀ ਸੀ ਤਾਂ ਉਸ ਵਿੱਚ ਜੋ ਕੁਝ ਹੋਇਆ ਉਹ ਸਿੱਖ ਰਹਿਤ ਮਰਿਆਦਾ ਤੇ ਪੰਥਕ ਨਿਯਮਾਂ ਦੇ ਉਲਟ ਹੋਇਆ ਅਜਿਹੀਆਂ ਗੱਲਾਂ ਬਾਤਾਂ ਨੂੰ ਦੇਖਦਿਆਂ ਹੋਇਆਂ ਲੋਕਾਂ ਵਿੱਚ ਰੋਸ ਦੀ ਲਹਿਰ ਫੈਲੀ ਹੋਈ ਹੈ। ਮਾਛੀਵਾੜਾ ਇਲਾਕੇ ਦੇ ਪੰਥ ਦਰਦੀਆਂ ਵੱਲੋਂ ਇਸ ਕਾਰਵਾਈ ਦੇ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਸੁਰਜੀਤ ਸਿੰਘ ਮਾਂਗਟ, ਗੁਰਨਾਮ ਸਿੰਘ ਖਾਲਸਾ , ਮਨਮੋਹਨ ਸਿੰਘ ਸਾਬਕਾ ਸਰਪੰਚ ਚੱਕੀ, ਮਹਿੰਦਰ ਸਿੰਘ ਸਾਬਕਾ ਸਰਪੰਚ ਧਨੂੰਰ,ਗੁਰਵੀਰ ਸਿੰਘ ਖੇੜਾ, ਸਰੇਸ਼ਪਾਲ ਸਿੰਘ ਧਨੂੰਰ, ਅਜੈਬ ਸਿੰਘ ਜੌਹਲ, ਗੁਰਚਰਨ ਸਿੰਘ, ਮਲਕੀਤ ਸਿੰਘ, ਵਿਕਰਮਜੀਤ ਸਿੰਘ ਧਨੂੰਰ, ਹਜੂਰਾ ਸਿੰਘ ਧਨੂਰ ਸ਼੍ਰੀ ਕਰਮ ਚੰਦ ਸਾਬਕਾ ਮੈਨੇਜਰ, ਕੁਲਦੀਪ ਸਿੰਘ ਟਿੱਕਾ ਧਨੂਰ ,ਵਿਸ਼ੰਭਰ ਸਿੰਘ ਤੇ ਹੋਰ ਅਨੇਕਾਂ ਇਲਾਕਾ ਵਾਸੀਆਂ ਨੇ ਅੱਜ ਮਾਛੀਵਾੜਾ ਵਿੱਚ ਇਕੱਤਰ ਹੋ ਕੇ ਜਥੇਦਾਰਾਂ ਵਿਰੁੱਧ ਜੋ ਕਾਰਵਾਈ ਕੀਤੀ ਗਈ ਹੈ ਉਸ ਦਾ ਸ਼ਖਤ ਵਿਰੋਧ ਕੀਤਾ। ਇਸ ਮੌਕੇ ਸੁਰਜੀਤ ਸਿੰਘ ਮਾਂਗਟ ਨੇ ਕਿਹਾ ਕਿਹਾ ਕਿ ਜੇਕਰ ਸਿੱਖ ਸੰਗਤਾਂ ਪੰਥ ਦਰਦੀ ਹਾਲੇ ਵੀ ਨਾ ਜਾਗੇ ਤਾਂ ਇਸ ਤੋਂ ਬਾਅਦ ਹੋਰ ਵੀ ਧਾਰਮਿਕ ਧੱਕੇਸ਼ਾਹੀਆਂ ਹੋ ਸਕਦੀਆਂ ਹਨ। ਅਸੀਂ ਪਿੱਛੇ ਬਹੁਤ ਕੁਝ ਦੇਖ ਲਿਆ ਹੈ ਪਰ ਹੁਣ ਪਾਣੀ ਸਿਰ ਤੋਂ ਲੰਘ ਚੁੱਕਿਆ ਹੈ ਇਸ ਲਈ ਸਮੁੱਚੇ ਪੰਥ ਦਰਦੀਆਂ ਨੂੰ ਇਕੱਤਰ ਹੋਣ ਦੀ ਜਰੂਰਤ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj