(ਸਮਾਜ ਵੀਕਲੀ)
ਅੱਜਕੱਲ੍ਹ ਦੀ ਸਿਆਸਤ ਵਰਗੇ ਲੋਕ
ਕਦੇ ਵੀ ਕਿਸੇ ਗੱਲ ਤੇ ਨਾ ਟਿਕਦੇ
ਜਿਥੇ ਫਾਇਦਾ ਹੁੰਦਾ ਬਸ ਓਧਰ ਹੀ
ਸੇਵਾ ਕਰਨ ਨੂੰ ਮੰਨਦੇ ਭਾਰ ਲੋਕੀ
ਆਪਣਾ ਭੇਦ ਨਾ ਖੋਲੀ ਕਦੇ ਵੀ
ਹਰ ਗੱਲ ਚ ਕਰਦੇ ਵਪਾਰ ਲੋਕੀ
ਨਫ਼ਰਤ ਫੈਲੀ ਕਣ ਕਣ ਦੇ ਵਿੱਚ
ਨਾ ਕਰਦੇ ਸੱਚਾ ਹੁਣ ਪਿਆਰ ਲੋਕੀ
ਇਥੇ ਮੂੰਹ ਦੇ ਮਿੱਠੇ ਤੇ ” ਰੈਪੀ ”
ਸੱਪ ਤੋ ਵੱਧ ਜ਼ਹਿਰੀਲੇ ਬੰਦੇ
ਕਦੇ ਆਪਣੀ ਜ਼ੁਬਾਨ ਤੇ ਟਿਕਦੇ ਨਾ
ਰੱਖਦੇ ਦਿਲ ਦੇ ਵਿੱਚ ਸਾੜ ਲੋਕੀ
ਆਪਣੇ ਮਤਲਬ ਲਈ ਰੱਬ ਨੂੰ ਮੰਨਦੇ
ਇਹ ਵਾਧਾ ਘਾਟਾ ਦੇਖ ਕੇ ਚੱਲਦੇ
ਚੁੰਗਲੀ ਨਿੱਦਿਆ ਕਰਦੇ ਬਹਿ ਕੇ
ਜਦ ਹੁੰਦੇ ਇੱਕਠੇ ਚਾਰ ਲੋਕੀ
ਰੋਦੇ ਨੂੰ ਵੇਖ ਕੇ ਹੱਸਦੇ ਨੇ
ਹੁੰਦੇ ਦੁੱਖੀ ਵੇਖ ਕੇ ਵਸਦੇ ਨੂੰ
ਨਾ ਇਹਨਾਂ ਦਾ ਇਥੇ ਕੋਈ ਆਪਣਾ
ਨਾ ਹੀ ਕਰਦੇ ਕਿਸੇ ਤੇ ਇਤਬਾਰ ਲੋਕੀ
ਬਾਕੀ ਸਾਰੇ ਤਾ ਆਖ਼ਰ ਦੋੜ ਜਾਣਗੇ
ਇੱਕ ਮਾਂ ਬਾਪ ਤੇਰੇ ਨਾਲ ਖੜੇ
ਕੁੱਝ ਵੀ ਮੂੰਹ ਆਇਆ ਬੋਲ ਦਿੰਦੇ
ਬੋਲਣ ਲੱਗੇ ਨਾ ਕਰਦੇ ਵਿਚਾਰ ਲੋਕੀ
ਮੂੰਹੋ ਚੰਗਾ ਸਬਦ ਤਾ ਨਿਕਲੇ ਨਾ
ਬਸ ਲੜਨ ਨੂੰ ਰਹਿੰਦੇ ਤਿਆਰ ਲੋਕੀ
ਤਰੱਕੀਆ ਕਰਦਾ ਕੋਈ ਜ਼ਰਿਆ ਜਾਵੇ ਨਾ
ਸਦਾ ਰੱਖਦੇ ਦਿਲ ਦੇ ਵਿੱਚ ਖਾਰ ਲੋਕੀ
ਰੈਪੀ ਰਾਜੀਵ 9501001070.
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly