ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਪੈਨਸ਼ਨਰਜ ਵੈਲਫੇਅਰ ਫੈਡਰੇਸਨ ਮੰਡਲ ਦਿਹਾਤੀ ਤੇ ਸਿਟੀ ਤਰਨ ਤਾਰਨ ਦੀ ਜਰੂਰੀ ਮੀਟਿੰਗ ਸਰਕਲ ਦਫਤਰ ਵਿਖੇ ਹੋਈ| ਜਿਸ ਵਿੱਚ ਸੂਬਾ ਆਗੂ ਇੰਜ.ਹਰਜਿੰਦਰ ਸਿੰਘ ਕੋਹਲੀ ਤੇ ਸਰਕਲ ਪਰਧਾਨ ਹਰਜਿੰਦਰ ਸਿੰਘ ਚੌਹਾਨ ਉਚੇਚੇ ਤੌਰ ਤੇ ਪਹੁੰਚੇ|ਮੰਡਲ ਦੇਹਾਤੀ ਪਰਧਾਨ ਲਖਬੀਰ ਸਿੰਘ ਰੈਸੀਆਣਾ ਤੇ ਸਰਕਲ ਸਕੱਤਰ ਲਖਬੀਰ ਸਿੰਘ ਸੰਧੂ ਵਲੋ ਮੰਡਲ ਦਫਤਰਾ ਚ ਮੁਲਾਜ਼ਮ ਮੁਸ਼ਕਿਲਾਂ ਬਾਰੇ ਦੱਸਿਆ ਗਿਆ|ਸੂਬਾ ਆਗੂ ਇੰਜ.ਹਰਜਿੰਦਰ ਸਿੰਘ ਕੋਹਲੀ ਵਲੋ ਬੋਰਡ ਮੈਨੈਜਮੈਟ ਨਾਲ ਚਲ ਰਹੀਆਂ । ਮੁਲਾਜ਼ਮ ਮੰਗਾਂ ਦੇ ਹੱਲ ਬਾਰੇ ਵਿਸਥਾਰ ਚ ਦੱਸਦਿਆ ਮੁਲਾਜਮਾ ਨੂੰ ਡੀ.ਏ.ਪੇ ਕਮਿਸ਼ਨ ਰਿਪੋਰਟ ਲਾਗੂ ਕਰਨ ,ਰਹਿੰਦੇ ਬਕਾਏ ਲੈਣ,ਗਰੈਚਟੀ.ਲੀਵ ਇਨਕੈਸਮੈਟ,,ਕੈਸਲੈਸ਼ ਮੈਡੀਕਲ ਸਹੂਲਤ ਲੈਣ ਲਈ ਤਗੜੇ ਘੋਲ ਲਈ ਤਿਆਰ ਰਹਿਣ ਲਈ ਕਿਹਾ|ਸਰਕਲ ਪਰਧਾਨ ਹਰਜਿੰਦਰ ਸਿੰਘ ਚੌਹਾਨ ਵਲੋ ਮੰਗ ਸਰਕਾਰ ਦੀ ਨਾਹ ਪੱਖੀ ਸੋਚ ਦਾ ਵਿਰੋਧ ਕਰਦਿਆ ਤਾੜਨਾ ਕੀਤੀ ਕਿ ਮੁਲਾਜ਼ਮਾਂ ਦੇ ਬਣਦੇ ਹੱਕ ਦਿੱਤੇ ਜਾਣ|ਮੰਡਲ ਦਫਤਰਾ ਚ ਮੈਡੀਕਲ ਬਿੱਲਾ ਦੇ ਨਿਪਟਾਰੇ ਲੇਟ ਹੋਣ ,ਕੱਟੇ ਚੈਕਾ ਦੀ ਪੇਮੈਟ ਨਾ ਹੋਣ ਤੇ ਹੋਰ ਮੁਸਕਲਾ ਬਾਰੇ ਅਡੀਸਨਲ ਨਿਗਰਾਨ ਇੰਜ.ਤਰਨ ਤਾਰਨ ਨਾਲ ਵਫਦ ਦੇ ਤੋਰ ਤੇ ਮੀਟਿੰਗ ਕੀਤੀ,ਤੇ ਐਕਸੀਅਨ ਦਿਹਾਤੀ ਵਲੋ ਮੌਕੇ ਤੇ ਹੀ ਪਾਸ ਮੈਡੀਕਲ ਬਿੱਲਾਂ ਦੇ ਚੈੱਕਾ ਦਾ ਭੁਗਤਾਨ 2 ਦਿਨਾਂ ਚ ਹੱਲ ਕਰਨ ਦਾ ਵਿਸ਼ਵਾਸ ਦਿੱਤਾ|ਇਸ ਸਮੇ ਸੂਬਾ ਆਗੂ ਇੰਜ. ਹਰਜਿੰਦਰ ਸਿੰਘ ਕੋਹਲੀ ਤੇ ਸਰਕਲ ਪਰਧਾਨ ਹਰਜਿੰਦਰ ਸਿੰਘ ਚੋਹਾਨ ਤੇ ਸਟੇਟ ਆਗੂ ਗੁਰਭੇਜ ਸਿੰਘ ਢਿਲੋਵਲੋ ਮੰਡਲ ਆਗੂਆ ਨਾਲ ਪੈਨਸਨਰਜ ਵੈਲਫੇਅਰ ਫੈਡਰੇਸਨ ਪੰਜਾਬ ਦਾ ਸਾਲਾਨਾ ਕੈਲੰਡਰ ਵੀ ਜਾਰੀ ਕੀਤਾ ਗਿਆ|ਵੱਖ ਵੱਖ ਬੁਲਾਰਿਆ ਗੁਰਮੀਤ ਸਿੰਘ,,ਰਾਜਕੁਮਾਰ,ਜਗਜੀਤ ਸਿੰਘ,ਕੁਲਦੀਪ ਸਿੰਘ,,ਤੀਰਥ ਰਾਮ,,ਤਰਸੇਮ ਕੰਗ,,ਭੁੱਲਰ,ਸੇਠੀ ਸਾਹਬ,ਮੁਖਤਾਰ ਸਿੰਘ,ਨਰਿੰਦਰ ਸਿੰਘ, ਸ਼ਤੀਸ ਕੁਮੀਰ ਸਰਹਾਲੀ,ਸੂਰੀ ਜੀ,ਬਲਬੀਰ ਸਿੰਘ ਨੇ ਆਪਣੇ ਵਿਚਾਰ ਦਿੱਤੇ|
https://play.google.com/store/apps/details?id=in.yourhost.samaj