ਐਸੋਸੀਏਸ਼ਨ ਦੇ ਮੈਂਬਰਾਂ ਨੂੰ ਤਰਕਸ਼ੀਲ ਕੈਲੰਡਰ ਨਾਲ ਸਨਮਾਨਿਤ ਕੀਤਾ
ਸੰਗਰੂਰ -ਬੀਐਸਐਨਐਲ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਬੀਐਸਐਨਐਲ ਪਾਰਕ ਸੰਗਰੂਰ ਵਿੱਖੇ ਸ਼੍ਰੀ ਗੂਰੁ ਰਵੀਦਾਸ ਭਗਤ ਜੀ ਨੂੰ ਸਮਰਪਿਤ ਮਹੀਨੇਵਾਰ ਮੀਟਿੰਗ ਕੀਤੀ ਗਈ।
ਰਵਾਇਤ ਮੁਤਾਬਿਕ ਸ਼ੁਰੂਆਤ ਇਸ ਮਹੀਨੇ ਪੈਨਸ਼ਨਰਾਂ ਦੇ ਵਿਛੜੇ ਪਰਿਵਾਰਿਕ ਮੈਬਰਾਂ ਨੂੰ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜ਼ਲੀ ਪੇਸ਼ ਕੀਤੀ ਗਈ।
ਇਸ ਮਹੀਨੇ ਜਨਮ ਦਿਨ ਅਤੇ ਹੋਰ ਪਰਿਵਾਰਕ ਖੁਸ਼ੀਆਂ ਵਾਲੇ ਸਾਥੀਆਂ ਨੂੰ ਮੁਬਰਕਬਾਦ ਦਿੱਤੀ ਗਈ ਅਤੇ ਹਾਰ ਪਾ ਕੇ ਗਿਫ਼ਟ ਦਿੱਤੇ ਗਏ।
– ਪਟਿਆਲਾ ਵਿਖੇ ਸਥਾਪਿਤ ਹੋਣ ਵਾਲੇ ਵੈਲਨੈਸ ਸੈਂਟਰ ਲਈ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਸਬੰਧੀ ਜਤਨ ਕਰਨ ਵਾਲੇ ਸ਼੍ਰੀ ਰਾਜ ਕੁਮਾਰ ਅਤੇ ਸ਼੍ਰੀ ਏ ਐਸ ਹੁੰਦਲ ਦਾ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ।
ਤਰਕਸ਼ੀਲ਼ ਸੋਸਾਇਟੀ ਪੰਜਾਬ ਵੱਲੋਂ ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਲਈ ਐਮ ਐਲ ਏਜ਼ ਨੂੰ ਦਿਤੇ ਜਾ ਰਹੇ ਮੰਗ ਪੱਤਰਾਂ ਦੀ ਸ਼ਲਾਘਾ ਕਰਦਿਆਂ ਇਸ ਦੇ ਸਮਰਥਨ ਵਿਚ ਮਤਾ ਪਾਸ ਕੀਤਾ ਗਿਆ। ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਰਗਰਮ ਮੈਂਬਰਾਂ ਨੂੰ ਤਰਕਸ਼ੀਲ ਕੈਲੰਡਰ ਨਾਲ ਸਨਮਾਨਿਤ ਕੀਤਾ ਗਿਆ।
* ਖਨੌਰੀ ਦੇ ਬਾਰਡਰ ਤੇ ਹਰਿਆਣਾ ਪੁਲੀਸ ਦੀ ਗੋਲੀ ਨਾਲ ਇੱਕ ਨੌਜੁਆਨ ਦਾ ਮਾਰੇ ਜਾਣਾ ਅਤੇ ਦਰਜਨਾਂ ਕਿਸਾਨ ਫੱਟੜ ਕਰਨ
– ਬੁੱਧੀਜੀਵੀ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਖਿਲਾਫ ਧਾਰਾ 295ਏ ਦੁਰਵਰਤੋਂ ਕਰਨ ਅਤੇ
ਬੀਐਸਐਨਐਲ ਪੀ ਡਬਲਿਊ ਏ ਪੰਜਾਬ ਦੇ ਸਰਕਲ ਸੈਕਟਰੀ ਸ਼੍ਰੀ ਜੀ ਐਸ ਬਾਜਵਾ ਦੇ ਅੰਮ੍ਰਿਤਸਰ, ਸੰਗਰੂਰ ਅਤੇ ਚੰਡੀਗੜ੍ਹ ਦੇ ਸੈਕੜੇ ਮੈਂਬਰਾਂ ਦੀਆਂ ਭਾਵਨਾਵਾਂ ਦੇ ਅਣਦੇਖੀ ਕਰਕੇ ਲਏ ਗਏ ਫੈਸਲਿਆਂ ਸਬੰਧੀ ਨਿੰਦਿਆ ਮਤੇ ਸਰਵਸੰਮਤੀ ਨਾਲ ਪਾਸ ਕੀਤੇ ਗਏ।
-ਇਸ ਸਮੇਂ ਬੋਲਦਿਆਂ ਕਾਮਰੇਡ ਸੁਖਬੀਰ ਨੇ ਆਪਣੀ ਰਿਟਾਇਰਮੈਂਟ ਤੋਂ ਬਾਦ ਧੂਰੀ ਵਿਖੇ ਸਥਾਪਿਤ ਕੀਤੀ ਗਈ ਐਸੋਸ਼ੀਏਸ਼ਨ ਨੂੰ ਆਪਣੇ ਵੱਲੋਂ ਦਿੱਤੇ ਗਏ ਯੋਗਦਾਨ ਸਬੰਧੀ ਚਾਨਣਾ ਪਾਇਆ।
– ਸ਼੍ਰੀ ਵੀ ਕੇ ਮਿੱਤਲ ਨੇ ਸੰਗਰੂਰ ਵਿੱਖੇ 150 ਮੈਂਬਰਾਂ ਦੁਆਰਾ ਚੁਣੀ ਗਈ ਜ਼ਿਲ੍ਹਾ ਬਾਡੀ ਦੇ ਕਾਰਜਾਂ ਬਾਰੇ ਚਾਨਣਾ ਪਾਇਆ ਅਤੇ ਵੈਲਫ਼ੇਅਰ ਕਾਰਜਾਂ ਲਈ ਜ਼ਿਲ੍ਹਾ ਹੈੱਡ ਕੁਆਰਟਰ ਦੀ ਮਹੱਤਤਾ ਬਾਰੇ ਦੱਸਿਆ ਅਤੇ ਹਉਂਮੈ ਤਿਆਗ ਕੇ ਆਪਸੀ ਏਕਤਾ ਕਾਇਮ ਕਰਨ ਦੀ ਸਲਾਹ ਦਿੱਤੀ।
– ਸ਼੍ਰੀ ਮੁਖ਼ਤਿਆਰ ਸਿੰਘ ਰਾਓ, ਰਘਵੀਰ ਸਿੰਘ ਛਾਜਲੀ, ਪੀ ਸੀ ਬਾਘਾ, ਪੀ ਕੇ ਗਰਗ ,ਗੁਰਮੇਲ ਸਿੰਘ ਭੱਟੀ ,ਮਹਿੰਦਰ ਸਿੰਘ ਚੌਧਰੀ ਨੇ ਏਕਤਾ ਤੇ ਜ਼ੋਰ ਦਿੱਤਾ ਅਤੇ ਦੋਵੇਂ ਜ਼ਿਲ੍ਹਾ ਕਮੇਟੀਆਂ ਭੰਗ ਕਰਕੇ ਨਵੀਂ ਚੋਣ ਸਬੰਧੀ ਫਾਰਮੂਲਾ ਪੇਸ਼ ਕੀਤਾ ਜਿਸ ਨੂੰ ਹਾਜ਼ਰ ਮੈਂਬਰਾਂ ਨੇ ਤਾੜੀਆਂ ਨਾਲ ਮਨਜੂਰੀ ਦਿੱਤੀ।
– ਸ਼੍ਰੀ ਮੋਹਨ ਸਿੰਘ ਅਤੇ ਕਾਂਮਰੇਡ ਨਛੱਤਰ ਸਿੰਘ ਨੇ ਵੀ ਸੰਬੋਧਨ ਕੀਤਾ ਪ੍ਰੰਤੂ ਉਹ 17 ਤਰੀਕ ਨਾ ਬਦਲਣ ਸਬੰਧੀ ਕੋਈ ਤਸੱਲੀ ਬਖਸ਼ ਤਰਕ ਨਾ ਦੇ ਸਕੇ।
ਅੰਤ ਵਿੱਚ ਸ਼੍ਰੀ ਸਾਧਾ ਸਿੰਘ ਵਿਰਕ ਨੇ ਵੱਖ ਵੱਖ ਸਟੇਸ਼ਨਾਂ ਤੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਸੰਗਰੂਰ ਟੀਮ ਵੱਲੋਂ ਪੈਨਸ਼ਨਰਾਂ ਦੀ ਭਲਾਈ ਵਿੱਚ ਬਿਨਾਂ ਕਿਸੇ ਭੇਦ ਭਾਵ ਜਾਂ ਗਰੁੱਪ ਬਾਜੀ ਤੋਂ ਪਹਿਲਾਂ ਵਾਂਗ ਹੀ ਕਰਨ ਦਾ ਅਹਿਦ ਦੁਹਰਾਇਆ।
ਸੁਰਿੰਦਰ ਪਾਲ ਉਪਲੀ
9417001125
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly