HOME ਪੈਨਸ਼ਨਰ ਘਰ ਬੈਠੇ ਹੀ ਕਰ ਸਕਣਗੇ ਲਾਈਫ ਸਰਟੀਫਿਕੇਟ ਅਪਲੋਡ: ਜ਼ਿਲਾ ਖਜ਼ਾਨਾ ਅਫਸਰ

ਪੈਨਸ਼ਨਰ ਘਰ ਬੈਠੇ ਹੀ ਕਰ ਸਕਣਗੇ ਲਾਈਫ ਸਰਟੀਫਿਕੇਟ ਅਪਲੋਡ: ਜ਼ਿਲਾ ਖਜ਼ਾਨਾ ਅਫਸਰ

2
ਕੈਂਪਸ਼ਨ : ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲਾ ਖਜ਼ਾਨਾ ਦਫਤਰ ਵਿਖੇ ਪੈਨਸ਼ਨਰ ਸੇਵਾ ਮੇਲੇ ਦੌਰਾਨ ਪੈਨਸ਼ਨਰ ਸੇਵਾ ਪੋਰਟਲ ਬਾਰੇ ਜਾਣਕਾਰੀ ਹਾਸਿਲ ਕਰਦੇ ਪੈਨਸ਼ਨਰ। ਪੈਨਸ਼ਨਰ ਸੇਵਾ ਮੇਲੇ ਬਾਰੇ ਜਾਣਕਾਰੀ ਦਿੰਦੇ ਜ਼ਿਲਾ ਖਜ਼ਾਨਾ ਅਫਸਰ ਜਤਿੰਦਰ ਕੁਮਾਰ ।
ਜ਼ਿਲਾ ਖਜ਼ਾਨਾ ਦਫਤਰ ਵਿਖੇ “ਪੈਨਸ਼ਨਰ ਸੇਵਾ ਮੇਲਾ’ ਜਾਰੀ,  ਦੋ ਦਿਨਾਂ ‘ਚ 500 ਤੋਂ ਵੱਧ ਪੈਨਸ਼ਨਰਾਂ ਦੀ ਈ -ਕੇ ਵਾਈ ਸੀ ਪ੍ਰਕਿਰਿਆ ਮੁਕੰਮਲ ਕੀਤੀ
ਸ਼ਨੀਵਾਰ ਨੂੰ ਸੰਪੰਨ ਹੋਵੇਗਾ ਤਿੰਨ ਦਿਨਾਂ ਪੈਂਨਸ਼ਨਰ ਮੇਲਾ, ਪੈਨਸ਼ਨਰਾਂ ਨੂੰ ਮੇਲੇ ‘ਚ ਪਹੁੰਚ ਕੇ ਸਹੂਲਤ ਲੈਣ ਦਾ ਸੱਦਾ 
ਨਵਾਂਸ਼ਹਿਰ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਪੈਨਸ਼ਨਰਾਂ ਦੀ ਸਹੂਲਤ ਲਈ ਜ਼ਿਲਾ ਖਜ਼ਾਨਾ ਦਫਤਰ ਵਿਚ ਲਾਏ ਗਏ ਤਿੰਨ ਰੋਜ਼ਾ ਪੈਨਸ਼ਨਰ ਮੇਲੇ ਦੇ ਪਹਿਲੇ ਦੋ ਦਿਨਾਂ ਦੌਰਾਨ 500 ਤੋਂ ਵੱਧ ਪੈਨਸ਼ਨਰਾਂ ਦੀ ਈ-ਕੇ.ਯਾਈ.ਸੀ. ਪ੍ਰਕਿਰਿਆ ਮੁਕੰਮਲ ਕੀਤੀ ਗਈ। ਜ਼ਿਲਾ ਖਜ਼ਾਨਾ ਅਫਸਰ ਜਤਿੰਦਰ ਕੁਮਾਰ ਨੇ ਪੈਨਸ਼ਨਰਾਂ ਨੂੰ ਮੇਲੇ ਦੇ ਆਖਰੀ ਦਿਨ ਸ਼ਨੀਵਾਰ ਨੂੰ ਖਜ਼ਾਨਾ ਦਫਤਰ ਵਿਖੇ ਪਹੁੰਚ ਕੇ ਪੈਨਸ਼ਨਰਾਂ ਨੂੰ ਦਿੱਤੀ ਜਾ ਰਹੀ ਸਹੂਲਤ ਦਾ ਭਰਪੂਰ ਲਾਭ ਲੈਣ ਦਾ ਸੱਦਾ ਦਿੱਤਾ। ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਖਜ਼ਾਨਾ ਦਫ਼ਤਰ ਵਿਖੇ 13 ਨਵੰਬਰ ਤੋਂ ਸ਼ੁਰੂ ਹੋੲੈ ਮੇਲੇ ਬਾਰੇ ਜ਼ਿਲਾ ਖਜ਼ਾਨਾ ਅਫਸਰ ਜਤਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਰਾਜ ਸਰਕਾਰ ਵੱਲੋਂ ਪੈਨਸ਼ਨਰ/ਫੈਮਲੀ ਪੈਨਸ਼ਨਰਾਂ ਦੀ ਸੁਵਿਧਾ ਲਈ ‘ਪੈਨਸ਼ਨਰ ਸੇਵਾ ਪੋਰਟਲ’ ਲਾਗੂ ਕੀਤਾ ਜਾ ਚੁੱਕਾ ਹੈ, ਜਿਸ ਰਾਹੀਂ ਪੈਨਸ਼ਨਰ ਘਰ ਬੈਠੇ ਹੀ ਆਪਣਾ ਲਾਈਫ ਸਰਟੀਫਿਕੇਟ ਅਪਲੋਡ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ਰਾਹੀਂ ਮਹੀਨਾਵਾਰ ਪੈਨਸ਼ਨ ਦੀ ਅਕਾਉਂਟਿੰਗ, ਈ-ਪੀ.ਪੀ.ਓ/ਪੈਨਸ਼ਨ ਡਾਟਾ/ਸ਼ਿਕਾਇਤ ਨਿਵਾਰਨ/ਸਕਸ਼ੈਸ਼ਨ ਮੋਡਿਉਲ ਆਦਿ ਦੀ ਵੀ ਵਿਵਸਥਾ ਉਪਲਬਧੀ ਹੈ।  ਉਨ੍ਹਾਂ ਦੱਸਿਆ ਕਿ ਪੈਨਸ਼ਨਰਾਂ ਦੇ ਜੀਵਨ ਪ੍ਰਮਾਣ ਪੱਤਰ ਦੀ ਪੈਨਸ਼ਨ ਸੇਵਾ ਪੋਰਟਲ ਨਾਲ ਜੋੜਨ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ।  ਜ਼ਿਲਾ ਖਜ਼ਾਨਾ ਅਫਸਰ ਨੇ ਦੱਸਿਆ ਕਿ ਪੈਨਸ਼ਨਰ ਸੇਵਾ ਪੋਰਟਲ ਤਹਿਤ ਹਰੇਕ ਪੈਨਸ਼ਨਰ/ਫੈਮਲੀ ਪੈਨਸ਼ਨਰ ਦਾ ਈ-ਕੇ.ਯਾਈ.ਸੀ.  ਵੀ ਕਰਵਾਇਆ ਜਾਣਾ ਲਾਜ਼ਮੀ ਹੈ।ਜਿਕਰਯੋਗ ਹੈ ਕਿ ਪੈਨਸ਼ਨ ਡਿਸਬਰਸਿੰਗ ਬੈਂਕਾਂ ਵੱਲੋਂ ਡਿਜੀਟਲ ਲਾਈਫ ਸਰਟੀਫਿਕੇਟ, ਜੀਵਨ ਪ੍ਰਮਾਣ ਪੱਤਰ ਰਾਹੀਂ ਅੱਪਲੋਡ ਕਰਨ ਸਮੇਂ, ਪੈਨਸ਼ਨਰਾਂ ਦੀ ਈ -ਕੇ ਵਾਈ ਸੀ ਨਹੀਂ ਕੀਤੀ ਜਾ ਰਹੀ। ਇਸ ਲਈ “ਪੈਨਸ਼ਨਰ ਸੇਵਾ ਮੇਲਾ’ ਲਾ ਕੇ  ਹਰ ਪੈਨਸ਼ਨਰ ਦੀ ਈ -ਕੇ ਵਾਈ ਸੀ ਮੁਕੰਮਲ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 500 ਤੋਂ ਵੱਧ ਪੈਨਸ਼ਨਰ ਇਸ ਸਹੂਲਤ ਦਾ ਲਾਭ ਲੈ ਚੁੱਕੇ ਹਨ । ਉਨ੍ਹਾਂ। ਨੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਪੈਨਸ਼ਨਰ ਸੇਵਾ ਪੋਰਟਲ ਦੀ ਸੁਵਿਧਾ ਲਈ ਸ਼ਨੀਵਾਰ ਨੂੰ ਵੀ ਖਜ਼ਾਨਾ ਦਫ਼ਤਰ ਦਾ ਸਟਾਫ ਅਤੇ ਪੈਨਸ਼ਨਰਾਂ ਮੁਹੱਈਆ ਕਰਵਾਉਣ ਵਾਲੀਆਂ ਬੈਂਕਾਂ ਦੇ ਨੁਮਾਇੰਦੇ ਮੌਜੂਦ ਰਹਿਣਗੇ ਅਤੇ ਜਿਹੜੇ ਪੈਨਸ਼ਨਰ ਰਹਿ ਗਏ ਹਨ ਉਹ ਮੇਲੇ ‘ਚ ਪਹੁੰਚ ਕੇ ਇਸਦਾ ਲਾਭ ਲੈ ਸਕਦੇ ਹਨ।  ਉਨ੍ਹਾਂ ਕਿਹਾ ਕਿ ਪੈਨਸ਼ਨਰ ਮੇਲੇ ਵਿਚ ਪਹੁੰਚ ਕੇ ਆਪਣੇ-ਆਪ ਨੂੰ ਪੋਰਟਲ ਪ੍ਰਤੀ ਲਾਜ਼ਮੀ ਜਾਣੂ ਕਰਵਾਉਣ ਤਾਂ ਜੋ ਉਹ ਘਰ ਬੈਠੇ ਹੀ ਕਈ ਸੇਵਾਵਾਂ ਹਾਸਲ ਕਰ ਸਕਣ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਲਾਚੌਰ ਪੁਲਿਸ ਵਲੋਂ 155 ਗ੍ਰਾਮ ਹੈਰੋਇਨ, 2 ਪਿਸਤੌਲ ਸਮੇਤ 3 ਗ੍ਰਿਫਤਾਰ ਕੀਤੇ
Next articleਦਾਣਾ ਮੰਡੀ ਸਲਮ ਏਰੀਆ ਦੇ ਬੱਚਿਆਂ ਨਾਲ ਮਨਾਇਆ ਗਿਆ ਚਿਲਡਰਨ ਡੇ