HOME ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਵੱਲੋਂ ‘ਮਾਂ ਦਿਵਸ ਸਨਮਾਨ ਸਮਾਗਮ’ ਦਾ...

ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਵੱਲੋਂ ‘ਮਾਂ ਦਿਵਸ ਸਨਮਾਨ ਸਮਾਗਮ’ ਦਾ ਸ਼ਾਨਦਾਰ ਆਯੋਜਨ

1

‘ ਮਾਂ ਦਿਵਸ ‘ ਤੇ ਮਾਵਾਂ ਨੂੰ ਸਮਰਪਿਤ ਬੇਹਤਰੀਣ ਸਨਮਾਨ ਸਮਾਰੋਹ ‘ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ) ਫ਼ਰੀਦਕੋਟ ਵੱਲੋ ਕਰਵਾਇਆਂ ਗਿਆਂ।

 ਫ਼ਰੀਦਕੋਟ    (ਸਮਾਜ ਵੀਕਲੀ)   (ਸ਼ਿਵਨਾਥ ) ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਮਾਂ-ਦਿਵਸ ਨੂੰ ਸਮਰਪਿਤ ‘ਮਾਂ ਦਿਵਸ ਸਨਮਾਨ ਸਮਾਰੋਹ’ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ, ਫ਼ਰੀਦਕੋਟ ਵਿਖੇ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ। ਇਸ ਦੌਰਾਨ ਸਨਮਾਨਿਤ ਕੀਤੀਆਂ ਗਈਆਂ ਸਤਿਕਾਰਯੋਗ ਮਾਵਾਂ ਵਿੱਚ ਸ਼੍ਰੀਮਤੀ ਗੁਰਮੇਲ ਕੌਰ, ਸ਼੍ਰੀਮਤੀ ਨਸੀਬ ਕੌਰ, ਸ਼੍ਰੀਮਤੀ ਗੁਰਵਿੰਦਰ ਕੌਰ, ਸ਼੍ਰੀਮਤੀ ਹਰਬੰਸ ਕੌਰ, ਸ਼੍ਰੀਮਤੀ ਮਹਿੰਦਰ ਕੌਰ, ਸ਼੍ਰੀਮਤੀ ਗੁੱਡੀ, ਸ਼੍ਰੀਮਤੀ ਗੁਰਮੀਤ ਕੌਰ, ਸ਼੍ਰੀਮਤੀ ਸੁਖਵਿੰਦਰ ਕੌਰ, ਸ਼੍ਰੀਮਤੀ ਚਰਨਜੀਤ ਕੌਰ ਆਦਿ ਦੇ ਨਾਮ ਸ਼ਾਮਿਲ ਹਨ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਹੀਰਾ ਵੰਤੀ (ਸੇਵਾ-ਮੁਕਤ ਨਾਇਬ ਤਹਿਸੀਲਦਾਰ) ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀਮਤੀ ਮਨਜੀਤ ਕੌਰ ਮਾਨ, ਸ਼੍ਰੀਮਤੀ ਪਰਵੰਤਾ ਦੇਵੀ, ਸ਼੍ਰੀਮਤੀ ਬਿਮਲਾ ਢੋਸੀਵਾਲ ਨੇ ਸ਼ਿਰਕਤ ਕੀਤੀ। ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਵਿੱਚ ਅਹੁਦੇਦਾਰਾਂ ਅਤੇ ਮੈਂਬਰਾਂ ਜਨਰਲ ਸਕੱਤਰ ਜਸਵਿੰਦਰ ਜੱਸ, ਮੀਤ ਪ੍ਰਧਾਨ ਗੁਰਜੀਤ ਹੈਰੀ ਢਿੱਲੋਂ, ਸਕੱਤਰ ਸੁਖਵੀਰ ਬਾਬਾ, ਖਜਾਨਚੀ ਕਸ਼ਮੀਰ ਮਾਨਾ, ਮੀਡੀਆ ਸਕੱਤਰ ਅਸ਼ੀਸ਼ ਕੁਮਾਰ, ਕਾਨੂੰਨੀ ਸਲਾਹਕਾਰ ਪਰਦੀਪ ਅਟਵਾਲ, ਵਿੱਤ ਸਕੱਤਰ ਕੇ.ਪੀ. ਸਿੰਘ ਸਰਾਂ, ਮੈਂਬਰ ਬੀਰ ਸਿੰਘ, ਬਲਕਾਰ ਸਹੋਤਾ ਆਦਿ ਨੇ ਇਸ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਯੋਗਦਾਨ ਦਿੱਤਾ। ਸਮਾਗਮ ਦੀ ਸ਼ੁਰੂਆਤ ਵਿੱਚ ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਨੇ ਸਨਮਾਨਯੋਗ ਮਾਵਾਂ, ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਪਹੁੰਚੇ ਹੋਏ ਸਭ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਮਾਂ ਦਿਵਸ ਨੂੰ ਸਮਰਪਿਤ ਆਪਣੀ ਕਵਿਤਾ ‘ਮਾਂ ਤਾਂ ਆਖਿਰ ਮਾਂ ਹੈ ਹੁੰਦੀ’ ਸਭ ਨਾਲ ਸਾਂਝੀ ਕੀਤੀ। ਇਸ ਮੌਕੇ ਉੱਭਰਦੇ ਪੰਜਾਬੀ ਗਾਇਕ ਮੀਤ ਸੰਧਵਾਂ ਦਾ ਗੀਤ ‘ਭੋਲੀਆਂ ਮਾਵਾਂ’ ਸਭਾ ਵੱਲੋਂ ਰਿਲੀਜ਼ ਕੀਤਾ ਗਿਆ। ਪੰਜਾਬੀ ਗਾਇਕਾ ਸਰਬਜੀਤ ਕੌਰ ਨੇ ਮਾਂ ਦਿਵਸ ਨੂੰ ਸਮਰਪਿਤ ਗੀਤ ਨਾਲ ਦਰਸ਼ਕਾਂ ਨੂੰ ਭਾਵੁਕ ਕੀਤਾ। ਇਸ ਤੋਂ ਇਲਾਵਾ ਗਾਇਕ ਗੁਰਪ੍ਰੀਤ ਸਿੰਘ ਨੇ ਵੀ ਮਾਂ ਬਾਰੇ ਗੀਤ ਗਇਆ।ਸਮਾਗਮ ਦੇ ਮੁੱਖ ਵਕਤਾ ਵਜੋਂ ਪ੍ਰਸਿੱਧ ਸਿੱਖਿਆ ਸ਼ਾਸ਼ਤਰੀ ਡਾ. ਨਿਰਮਲ ਕੌਸ਼ਿਕ ਨੇ ‘ਮਾਂਵਾਂ ਦੀ ਸਾਡੀ ਜ਼ਿੰਦਗੀ ਵਿੱਚ ਮਹੱਤਤਾ’ ਬਾਰੇ ਵਿਸਥਾਰ ਵਿੱਚ ਭਾਸ਼ਣ ਦਿੱਤਾ। ਇਸ ਮੌਕੇ ਸ. ਜਗਤਾਰ ਸਿੰਘ (ਬੀ.ਪੀ.ਈ.ਓ. ਫ਼ਰੀਦਕੋਟ), ਸ਼੍ਰੀ ਜਗਦੀਸ਼ ਰਾਏ ਢੋਸੀਵਾਲ, ਸ਼੍ਰੀ ਜਗਦੀਸ਼ ਭਾਰਤੀ, ਗੁਰਮੀਤ ਸਿੰਘ, ਸ਼੍ਰੀ ਕ੍ਰਿਸ਼ਨ, ਸ. ਹਰਪਾਲ ਸਿੰਘ, ਲੋਕ ਗਾਇਕ ਰਣਜੀਤ ਰਾਣਾ ਕੰਮੇਆਣਾ, ਲੱਕੀ ਕੰਮੇਆਣਾ, ਪੱਤਰਕਾਰ ਧਰਮ ਪਰਵਾਨਾ, ਕਿਸਾਨ ਆਗੂ ਪੰਜਾਬ ਸ਼ਰਨਜੀਤ ਸਿੰਘ ਸਰਾਂ, ਹਰਜੀਤ ਸਿੰਘ, ਪੱਪੂ ਐਮ.ਸੀ., ਕਰਮਜੀਤ ਕੌਰ, ਮਮਤਾ ਰਾਣੀ, ਅਰਮਾਨਦੀਪ ਕੌਰ, ਗਗਨ ਸਿੱਧੂ, ਲਵਪ੍ਰੀਤ ਕੌਰ ਪਿਪਲੀ, ਸੁਨੀਤਾ ਰਾਣੀ ਮਿੱਡੂ ਮਾਨ,ਵੀਰਪਾਲ ਢੁੱਡੀ , ਮਹਿਕਪ੍ਰੀਤ ਪਿਪਲੀ ,ਗੌਰਵ ਸਾਦਿਕ , ਸਿਮਰਨ ਰੁਪਈਆ ਵਾਲਾ , ਗੁਰਜੰਟ ਕਿਲਾਂ ਨੌ , ਲਵਲੀ, ਲੱਖਾ, ਸਿੰਮੀ, ਪੱਤਰਕਾਰ ਰਾਜੇਸ਼ ਬਾਗੜੀ, ਰਾਜਿੰਦਰ ਅਰੋੜਾ, ਗਗਨ ਨੇ ਸ਼ਿਰਕਤ ਕੀਤੀ।ਇਸ ਸਮਾਗਮ ਦੌਰਾਨ ਸਹਿਰ ਦੀਆਂ ਉੱਘੀਆਂ ਸਨਮਾਨਯੋਗ ਸਖਸ਼ੀਅਤਾਂ ਵਿੱਚ ਕਵੀਆਂ ਅਤੇ ਗਾਇਕਾਂ ਨੇ ਮਾਂਵਾਂ ਦੀ ਪ੍ਰਸੰਸਾ ਵਿੱਚ ਕਵਿਤਾਵਾਂ ਅਤੇ ਗੀਤਾਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ। ਅੰਤ ਵਿੱਚ ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮਾਂ ਦਿਵਸ ਸਬੰਧੀ ਵਿਚਾਰ ਪੇਸ਼ ਕੀਤੇ। ਮੰਚ ਸੰਚਾਲਕ ਦੀ ਭੂਮਿਕਾ ਪਰਮਜੀਤ ਕੌਰ ਅਤੇ ਸਭਾ ਦੇ ਖਜਾਨਚੀ ਕਸ਼ਮੀਰ ਮਾਨਾ ਨੇ ਬਾਖੂਬੀ ਨਿਭਾਈ । ਮਾਂ-ਦਿਵਸ ਨੂੰ ਸਮਰਪਿਤ ‘ਮਾਂ ਦਿਵਸ ਸਨਮਾਨ ਸਮਾਗਮ’ ਸਫ਼ਲਤਾਪੁਰਵਕ ਸੰਪੰਨ ਹੋਇਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 13/05/2026
Next articleNora Fatehi to perform at FIFA World Cup 2026 opening ceremony in Toronto