(ਸਮਾਜ ਵੀਕਲੀ) ਕੁੱਝ ਕੁ ਲਿਖਿਆ, ਹਨੇਰੇ ‘ਚ ਹੀ ਅਲੋਪ ਹੋ ਗਿਆ । ਕਲਮ ਤੋੜ ਕੇ ਬੰਦ ਕਰਨ ਦੀ ਸੋਚੀ। ਦਵਾਤ ਤੇ ਕਾਲੀ ਸਿਹਾਈ,ਕਾਨੇ ਘੜੇ ਨੂੰ ਆਪਣੇ ਰੰਗ ਰੂਪ ਵਿੱਚ ਭਿਉਂ ਤਲਵਾਰ ਵਾਂਗ, ਚੰਡੀ ਦੀ ਵਾਰ ਪੇਸ਼ ਕਰਨ ਦੇ ਲਹਿਜੇ ‘ਚ ਆ ਖੜ੍ਹੀ। ਲੇਖਿਕ ਮੈਨੂੰ ਕਾਗਜ਼ ‘ਤੇ ਝਰੀਟ ਮਾਰਨ ਤੋਂ ਕਿਵੇਂ ਮੁਨਕਰ ਹੋ ਸਕਦਾ ਹੈ।
ਮੈਂ ਇਹੀ ਬੇਨਤੀ ਕੀਤੀ ਕਿ, ‘ ਤੁਹਾਡੇ ਦੁਆਰਾ ਲਿਖੀਆਂ ਰਚਨਾਵਾਂ ਤੇ ਕਿਤਾਬਾਂ, ਰਸਾਲਿਆਂ ਨੂੰ ਪੜ੍ਹਨ ਦੀ ਵਿਹਲ ਕਿੱਥੇ ਹੈ। ਪਾਠਕ ਤਾਂ ਸ਼ੋਸ਼ਲ ਮੀਡੀਏ ਦਾ ਗੁਲਾਮ ਹੋ ਗਿਆ ਹੈ।
ਸਾਹਿਤਕਾਰ ਵੀ ਇਸ ਤੇਈਏ ਦੇ ਬੁਖ਼ਾਰ ਤੋਂ ਖਹਿੜਾ ਛੁਡਵਾ ਨਹੀਂ ਸਕਿਆ । ਇਸ ਫਰੇਬੀ ਝੂਠ ‘ਚੋਂ ਸੱਚਾਈ ਦੇ ਅੱਖਰ ਨਹੀਂ ਲੱਭੇ ਜਾ ਸਕਦੇ। ਜੋ ਕਲਮ ਸੱਚ ਬਿਆਨਣ ਬਾਰੇ ਸੋਚ ਰਹੀ ਹੈ। ਓਹ ਵੀ ਹਾਲਾਤ ਮੁਤਾਬਿਕ ਢਲਣ ਦੀ ਕੋਸ਼ਿਸ਼ ਕਰੇ।
ਗੁਰਮੀਤ ਸਿੰਘ ਸਿੱਧੂ ਕਾਨੂੰਗੋ ਗਲੀ ਨੰਬਰ 3 ਨਿਊ ਹਰਿੰਦਰਾ ਨਗਰ ਕੋਟਕਪੂਰਾ ਰੋਡ ਫਰੀਦਕੋਟ ।