(ਸਮਾਜ ਵੀਕਲੀ)
ਲਿਖਦੈ..ਪਰ ਕੁੱਝ ਅੱਲਗ ਨਈ ਏ
ਕਲਮ ਵਿੱਚ ਹਾਲੇ ਅੱਗ ਨਈ ਏ
ਸੇਵਾਦਾਰ ਏ ਪਰ ਲੀਡਰ ਨਈ
ਲੱਗਦੈ ਸੁਭਾਅ ਤੋੰ ਠੱਗ ਨਈ ਏ
ਚਾਰ ਕੁ ਸਾਥੀ ਨੇ ਫਿਰ ਵੀ ਜਿੱਤ ਜਾਂਦੈ
ਲੱਗਦੈ.. ਪਿੱਛੇ ਤੁਰਦਾ ਵੱਗ ਨਈ ਏ।
ਸਭ ਦੀ ਸੁਣਕੇ, ਕਰ ਆਪਣੀ ਜਾਂਦੈ
ਮੈਨੂੰ ਲੱਗਦੈ ਲਾਈ ਲੱਗ ਨਈ ਏ ।
ਮਰ ਗਿਆ ਏ ਨੇਕੀ ਕਰਦਾ ਚੱਕੋ ਨਾ
ਹਾਲ਼ੇ ਮੂੰਹ ਚੋਂ ਨਿੱਕਲੀ ਝੱਗ ਨਈ ਏ ।
ਵੱਖਰੀ ਪਹਿਚਾਣ ਬਣ ਜਾਂਦੀ
ਪਰ ਸਿਰ ਤੇ ਓਹਦੇ ਪੱਗ ਨਈ ਏ ।
ਇਹ ਜੋ ਥੋਡੀਆਂ ਪੀੜਾਂ ਲਿਖਦਾ ਫਿਰਦੈ
ਭੁੱਚੋ ਵਾਲੇ ਦਾ ਕੋਈ ਵੱਖਰਾ ਜਗ ਨਈ ਏ ।
ਜਤਿੰਦਰ ਭੁੱਚੋ
9501475400
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly