(ਸਮਾਜ ਵੀਕਲੀ)
ਸਰਦੀ ਵਿੱਚ ਦੋਸਤੀ ਧੁੱਪਾਂ ਨਾਲ,
ਗਰਮੀ ਦੇ ਵਿਚ ਹੁੰਦੀ ਛਾਵਾਂ ਨਾਲ,
ਲੱਗੀਆਂ ਬਿਮਾਰੀਆਂ ਦਵਾਈ ਕੰਮ ਨਾ ਕਰੇ,
ਪਹਿਲਾਂ ਠੀਕ ਹੋ ਜਾਂਦੇ ਸੀ ਦੁਆਵਾ ਨਾਲ।
ਕਿਹੜੇ ਰਿਸਤੇਦਾਰ ਨੇ ਅੱਜ ਹੈ ਆਉਣਾ,
ਗੱਲਾਂ ਕਰ ਲੈਂਦੇ ਸੀ ਕਾਵਾਂ ਨਾਲ।
ਗਰਮੀ ਦੀਆ ਛੁੱਟੀਆਂ ਪਿੰਡ ਨੂੰ ਜਾਂਦੇ,
ਜਾਂਦੇ ਸੀ , ਮਾਂ ਤੇ ਬੱਚੇ ਚਾਵਾਂ ਨਾਲ ।
ਹੱਥ ਜੋੜਕੇ ਮਿਲਦੇ ਨੇ ਹੁਣ ਸਾਨੂੰ,
ਜਿਹੜੇ ਮਿਲਦੇ ਸੀ , ਕਦੇ ਚਾਵਾਂ ਨਾਲ।
ਸੱਚੀਆ ਗੱਲਾ ਕੀਤੀਆਂ ਸਾਬ ਬਿੰਦਰਖੀਏ ਨੇ,
ਪੇਕੇ ਹੁੰਦੇ ਮਾਵਾਂ ਨਾਲ , ਪੇਕੇ ਹੁੰਦੇ ਮਾਵਾਂ ਨਾਲ।
ਲਿਖਤ – ਬਲਵਿੰਦਰ ਕੌਰ ਭਵਾਨੀਗੜ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly