*ਡੀ ਜੀ ਪੀ ਪੰਜਾਬ (ਲਾਅ ਐਂਡ ਆਰਡਰ) ਨਾਲ ਕੀਤੀ ਮੁਲਾਕਾਤ*
ਜਲੰਧਰ, ਅੱਪਰਾ (ਜੱਸੀ)-ਡੇਲੀਗੇਸ਼ਨ ਦੇ ਰੂਪ ਵਿੱਚ ਪੀਸ ਐਬੰਸਡਰ ਸਲੀਮ ਸੁਲਤਾਨੀ ਅਤੇ ਬਾਬਾ ਦੀਪਕ ਸ਼ਾਹ ਪ੍ਰਧਾਨ ਵਿਸ਼ਵ ਸੂਫ਼ੀ ਸੰਤ ਸਮਾਜ ਪੰਜਾਬ ਵੱਲੋਂ, ਸਾਂਝੇ ਤੌਰ ਤੇ ਸ਼੍ਰੀ ਅਰਪਿਤ ਸ਼ੁਕਲਾ ਡੀ ਜੀ ਪੀ ਲਾਂਅ ਐਡ ਆਰਡਰ ਨਾਲ ਸ਼ਾਂਤੀ ਸਦਭਾਵਨਾ ਅਤੇ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ, ਇਸ ਮੌਕੇ ਸਲੀਮ ਸੁਲਤਾਨੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਸੰਜਰ ਆਫ ਪੀਸ ਆਰਗੇਨਾਈਜੇਸ਼ਨ ਅਤੇ ਵਿਸ਼ਵ ਸੂਫ਼ੀ ਸੰਤ ਸਮਾਜ ਵੱਲੋਂ ਅਗਲੇ ਹਫ਼ਤੇ ਤੋਂ ਪੰਜਾਬ ਵਿੱਚ *ਪੀਸ ਮਿਸ਼ਨ ਪ੍ਰੋਗਰਾਮ* ਦੀ ਸ਼ੁਰੂਆਤ ਜਲੰਧਰ ਤੋਂ ਕੀਤੀ ਜਾ ਰਹੀ ਹੈ, ਜਿਸ ਦਾ ਏਜੰਡਾ ਪੰਜਾਬ ਵਿੱਚ ਧਾਰਮਿਕ-ਸਮਾਜਿਕ ਸਦਭਾਵਨਾ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਰਾਹੀ ਸਮਾਜ ਨੂੰ ਖਾਸ ਕਰਕੇ ਨੌਜਵਾਨ ਪੀੜੀ ਨੂੰ ਇਸ ਮਿਸ਼ਨ ਨਾਲ ਜੋੜਨਾ ਹੈ ਤਾਂ ਜੋ ਸਮਾਜ ਵਿੱਚੋਂ ਕੱਟੜਵਾਦ, ਵੱਖਵਾਦ, ਜਾਤੀਵਾਦ, ਵਰਗੀਆਂ ਕਰੂਤੀਆ ਨੂੰ ਫੈਲਣ ਤੋਂ ਰੋਕਿਆ ਜਾ ਸਕੇ, ਅਤੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਵਾਲੀ ਲਹਿਰ ਨੂੰ ਹੋਰ ਵਧੇਰੇਬ ਮਜ਼ਬੂਤ ਕੀਤਾ ਜਾਵੇ ! ਨਾਲ ਹੀ ਬਾਬਾ ਦੀਪਕ ਸ਼ਾਹ ਨੇ ਕਿਹਾ ਕਿ ਸਾਡਾ ਮਕਸਦ ਹੈ ਕਿ ਨੌਜਵਾਨ ਦੇਸ਼ ਦੀ ਅਖੰਡਤਾ, ਸੰਵਿਧਾਨ, ਲੋਕਤੰਤਰਿਕ ਵਿਵਸਥਾ, ਅਤੇ ਵਿੰਭਨਤਾ ਨੂੰ ਪ੍ਰਤੀ ਜਿੰਮੇਵਾਰ ਅਤੇ ਜਾਗਰੂਕ ਹੋਣ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly