ਗੜ੍ਹਸ਼ੰਕਰ (ਸਮਾਜ ਵੀਕਲੀ) ( ਬਲਵੀਰ ਚੌਪੜਾ ) ਪਵਨ ਸ਼ਰਮਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਬਿਸ਼ਨਪੁਰੀ ਭਬਾਨੀਪੁਰ (ਅਚਲਪੁਰ) ਵਿੱਚ ਬਤੌਰ ਪੰਜਾਬੀ ਲੈਕਚਰਾਰ ਦਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਪਵਨ ਸ਼ਰਮਾ ਲਗਾਤਾਰ 31 ਸਾਲ ਸ਼ਹੀਦ ਬਲਦੇਵ ਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਨੇਵਾਲ ਵਿੱਚ ਸਾਇੰਸ ਅਧਿਆਪਕ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਇਸ ਸਮੇਂ ਦੌਰਾਨ ਪਵਨ ਸ਼ਰਮਾ ਨੇ ਵਿੱਦਿਆ ਦੇ ਖੇਤਰ ਦੇ ਨਾਲ-ਨਾਲ ਬੀਤ ਭਲਾਈ ਕਮੇਟੀ ਅਤੇ ਲੋਕਾਂ ਦੀ ਅਵਾਜ਼ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਅਹਿਮ ਯੋਗਦਾਨ ਪਾਇਆ ਹੈ, ਜੋ ਅਜੇ ਵੀ ਜਾਰੀ ਹੈ। ਪਵਨ ਸ਼ਰਮਾ ਤੋਂ ਸਿੱਖਿਆ ਹਾਸਲ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀ ਉੱਚ ਅਹੁਦਿਆਂ ‘ਤੇ ਕੰਮ ਕਰ ਰਹੇ ਹਨ ਅਤੇ ਕਈਆਂ ਨੇ ਕਾਰੋਬਾਰ ‘ਚ ਅਹਿਮ ਅਹੁਦੇ ਹਾਸਲ ਕੀਤੇ ਹਨ। ਜਿਨ੍ਹਾਂ ਵਿੱਚੋਂ ਦਸ ਤੋਂ ਵੱਧ ਅਧਿਆਪਕ, ਦੋ ਹੈੱਡਮਾਸਟਰ, ਤਿੰਨ ਲੈਕਚਰਾਰ ਅਤੇ ਵੱਡੀ ਗਿਣਤੀ ਫੌਜ ਅਤੇ ਪੁਲੀਸ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਅਤੇ ਪੰਜਾਬ ਪੱਧਰ ‘ਤੇ ਵੀ ਕਈ ਪੁਰਸਕਾਰ ਹਾਸਲ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਸਿੱਖਿਆ ਸਕੱਤਰ ਪੰਜਾਬ ਵੱਲੋਂ ਹੁਣ ਤੱਕ ਤਿੰਨ ਪ੍ਰਸ਼ੰਸਾ ਪੱਤਰ ਦਿੱਤੇ ਜਾ ਚੁੱਕੇ ਹਨ। ਪਵਨ ਸ਼ਰਮਾ ਨੇ ਸਕੂਲ ਦੇ ਪ੍ਰਿੰਸੀਪਲ ਬ੍ਰਿਜ ਮੋਹਨ ਜਸਵਾਲ ਦੀ ਹਾਜ਼ਰੀ ਵਿੱਚ ਪੰਜਾਬੀ ਦੇ ਲੈਕਚਰਾਰ ਦਾ ਅਹੁਦਾ ਸੰਭਾਲਿਆ। ਇਸ ਮੌਕੇ ਸੇਵਾਮੁਕਤ ਅਧਿਆਪਕ ਅਸ਼ਵਨੀ ਸ਼ਰਮਾ, ਲੈਕਚਰਾਰ ਚਮਨ ਲਾਲ, ਤਿਰਲੋਚਨ ਸਿੰਘ, ਲੈਕਚਰਾਰ ਵਿਜੈ ਭੱਟੀ, ਲੈਕਚਰਾਰ ਹੰਸ ਰਾਜ, ਸਾਇੰਸ ਅਧਿਆਪਕ ਹਰਪ੍ਰੀਤ ਕੌਰ, ਲੈਕਚਰਾਰ ਪ੍ਰਦੀਪ ਧੀਮਾਨ, ਰਾਣਾ ਜਸਬੀਰ ਸਿੰਘ, ਰਾਣਾ ਲਖਵਿੰਦਰ ਸਿੰਘ, ਕਲਿਆਣ ਸਿੰਘ, ਡੀ.ਪੀ ਰਜਿੰਦਰ ਸਿੰਘ ਦਿਆਲ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ਅਤੇ ਸਾਰਿਆਂ ਨੇ ਪਵਨ ਸ਼ਰਮਾ ਨੂੰ ਨਵਾਂ ਅਹੁਦਾ ਸੰਭਾਲਣ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly