ਪਟਵਾਰੀ ਗੁਰਨਾਮ ਬਾਬਾ ਬਣਿਆ ਪਬਲਿਕ ਲਈ ਮਸੀਹਾ ਛੁੱਟੀ ਵਾਲੇ ਦਿਨ ਵੀ ਕਰਦਾ ਹੈ ਪਬਲਿਕ ਦੀ ਸੇਵਾ

ਛੁੱਟੀ ਵਾਲੇ ਦਿਨ ਵੀ ਕੰਮ ਤੇ ਡੱਟੇ ਨਜ਼ਰ ਆਏ ਪਟਵਾਰੀ ਗੁਰਨਾਮ ਬਾਬਾ

ਮਹਿਤਪੁਰ, (ਸਮਾਜ ਵੀਕਲੀ) (ਪੱਤਰ ਪ੍ਰੇਰਕ)- ਮਹਿਤਪੁਰ ਦਾ ਦਰਵੇਸ਼ ਪਟਵਾਰੀ ਜਿਸ ਨੂੰ ਲੋਕ ਬਾਬਾ ਜੀ ਦੇ ਨਾਮ ਨਾਲ ਵੀ ਜਾਣਦੇ ਹਨ ਅਜਕਲ ਸੁਰਖੀਆਂ ਵਿਚ ਹੈ। ਪਬਲਿਕ ਦੀ ਮੰਨੀਏ ਤਾਂ ਸਬ ਤਹਿਸੀਲ ਮਹਿਤਪੁਰ ਪਟਵਾਰ ਸਰਕਲਾਂ ਵਿਚ ਪਟਵਾਰੀਆਂ ਦੀ ਨਫਰੀ ਘੱਟ ਹੋਣ ਕਰਕੇ ਸਾਬਕਾ ਪਟਵਾਰੀ ਮੌਜੂਦਾ ਪਟਵਾਰੀਆਂ ਦਾ ਹੱਥ ਵਟਾਉਂਦੇ ਨਜ਼ਰ ਆਉਂਦੇ ਹਨ। ਇਨ੍ਹਾਂ ਵਿਚੋਂ ਇਕ ਪਟਵਾਰੀ ਹੈ ਗੁਰਨਾਮ ਗੁਰਨਾਮ ਸਚਮੁੱਚ ਗੁਰੂ ਦਾ ਨਾਮ ਲੈਣ ਵਾਲਾ ਦਰਵੇਸ਼ ਪਟਵਾਰੀ ਹੈ। ਲੋਕ ਗੁਰਨਾਮ ਨੂੰ ਨਾਮ ਤੋਂ ਘਟ ਅਤੇ ਬਾਬਾ ਕਰਕੇ ਜ਼ਿਆਦਾ ਬਲਾਉਂਦੇ ਹਨ। ਪਬਲਿਕ ਦੀ ਪ੍ਰੇਸ਼ਾਨੀ ਨੂੰ ਸਮਝਣ ਵਾਲਾ ਗੁਰਨਾਮ ਬਾਬਾ ਆਪਣੇ ਕੰਮ ਪ੍ਰਤੀ ਸਦਾ ਭਗਤੀ ਭਾਵਨਾ ਨਾਲ ਨਜ਼ਰ ਆਉਂਦਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਾਕ ਪ੍ਰਧਾਨ ਕ੍ਰਿਸ਼ਨ ਕੁਮਾਰ ਬਿੱਟੂ ਨੇ ਗਲਬਾਤ ਕਰਦਿਆਂ ਆਖਿਆ ਕਿ ਦਿਨ ਰਾਤ ਪਬਲਿਕ ਦੀ ਸੇਵਾ ਕਰਨ ਵਾਲੇ ਪਟਵਾਰੀ ਨੂੰ ਬਹੁਤ ਜਲਦ ਸਨਮਾਨਿਤ ਕੀਤਾ ਜਾਵੇਗਾ। ਜਦੋਂ ਪਟਵਾਰੀ ਗੁਰਨਾਮ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਮੇਰੇ ਕੋਲ ਹਲਕੇ ਜ਼ਿਆਦਾ ਹਨ ਇਸ ਲਈ ਕੰਮ ਵੀ ਜ਼ਿਆਦਾ ਹੈ। ਸਰੀਰ ਠੀਕ ਨਹੀਂ ਰਹਿੰਦਾ ਪਰ ਪਬਲਿਕ ਦੀ ਖੁਸ਼ੀ ਉਨ੍ਹਾਂ ਨੂੰ ਸਕੂਨ ਦਿੰਦੀ ਹੈ ਅਤੇ ਉਹ ਦਿਨ ਰਾਤ ਕੰਮ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ। ਜਦੋਂ ਪਟਵਾਰੀ ਸਾਹਬ ਨੂੰ ਪੁੱਛਿਆ ਕਿ ਅੱਜ ਸ਼ਨੀਵਾਰ ਹੈ ਤਾਂ ਉਨ੍ਹਾਂ ਕਿਹਾ ਕਿ ਜੇਕਰ ਐਤਵਾਰ ਕੋਈ ਟੀਚਰ ਬੱਚਿਆਂ ਨੂੰ ਪੜਾ ਕੇ ਖੁਸ਼ੀ ਮਹਿਸੂਸ ਕਰਦਾ ਹੈ ਜਾਂ ਛੁੱਟੀ ਵਾਲੇ ਦਿਨ ਕੋਈ ਡਾਕਟਰ ਆਪਣੀ ਛੁੱਟੀ ਨਾਲੋਂ ਜ਼ਿਆਦਾ ਮਰੀਜ਼ ਦਾ ਇਲਾਜ ਕਰਕੇ ਜਾਨ ਬਚਾਉਣ ਨੂੰ ਤਰਜੀਹ ਦਿੰਦਾ ਹੈ ਤਾਂ ਮੈਨੂੰ ਵੀ ਲੋਕਾਂ ਦੇ ਕੰਮ ਕਰਕੇ ਖੁਸ਼ੀ ਮਹਿਸੂਸ ਹੁੰਦੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫ਼ਸਲੀ ਖਾਦਾਂ ਨਾਲ ਕਿਸਾਨਾਂ ਨੂੰ ਵਾਧੂ ਸਮਾਨ ਵੇਚਣ ਵਾਲਿਆਂ ਨੂੰ ਲਵਾਂਗੇ ਕਰੜੇ ਹੱਥੀਂ ਕਿਸਾਨ ਯੂਨੀਅਨ ਕਾਦੀਆਂ ਬਾਘਾਪੁਰਾਣਾ
Next articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਸੋਵਾਲ ਵਿਖੇ ਅਧਿਆਪਕ ਦਿਵਸ ਮਨਾਇਆ