ਪਟਨਾ (ਸਮਾਜ ਵੀਕਲੀ): ਪਟਨਾ ਵਿੱਚ ਅੱਜ ਤੇਜ਼ ਰਫ਼ਤਾਰ ਡੰਪਰ ਨੇ ਪੁਲੀਸ ਜੀਪ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨ ਪੁਲੀਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਾਦਸਾ ਤੜਕੇ 4.30 ਵਜੇ ਉਦੋਂ ਹੋਇਆ ਜਦੋਂ ਪੁਲੀਸ ਮੁਲਾਜ਼ਮ ਰਾਜ ਦੀ ਰਾਜਧਾਨੀ ਵਿੱਚ ਗਸ਼ਤ ਕਰ ਰਹੇ ਸਨ। ਡੰਪਰ ਪੁਲੀਸ ਵਾਹਨ ਨੂੰ 50 ਮੀਟਰ ਤੱਕ ਘਸੀੜਦਾ ਲੈ ਗਿਆ ਤੇ ਉਸ ’ਤੇ ਪਲਟ ਡਿੱਗ ਗਿਆ। ਗੱਡੀ ‘ਚ ਸਵਾਰ ਪੰਜ ਪੁਲੀਸ ਮੁਲਾਜ਼ਮਾਂ ‘ਚੋਂ ਤਿੰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਨੂੰ ਪਟਨਾ ਮੈਡੀਕਲ ਕਾਲਜ ਅਤੇ ਹਸਪਤਾਲ (ਪੀਐਮਸੀਐਚ) ਦੇ ਟਰਾਮਾ ਸੈਂਟਰ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਡੰਪਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly