ਉਧੋਵਾਲ ਬਲੰਦਾ ਦੇ ਛਿੰਝ ਮੇਲੇ ਵਿੱਚ ਪਟਕੇ ਦੀ ਰਵੀ ਨੇ ਜਿੱਤੀ 

ਪਿੰਡ ਉਧੋਵਾਲ ਵਿੱਚ ਲੱਖਾਂ ਦੇ ਦਾਤੇ ਦੀ ਯਾਦ ਵਿੱਚ ਛਿੰਝ ਕਮੇਟੀ ਪੱਟਕੇ ਦੀ ਕੁਸ਼ਤੀ ਅਰੰਭ ਕਰਵਾਉਦੇ ਹੋਏ। ਫੋਟੋ ਵੇਰਵਾ ਸੁਖਵਿੰਦਰ ਸਿੰਘ ਖਿੰੰਡਾ
ਮਹਿਤਪੁਰ । (ਸੁਖਵਿੰਦਰ ਸਿੰਘ ਖਿੰੰਡਾ ) ਪਿੰਡ ਉਧੋਵਾਲ ਬਲੰਦਾ ਦੋਵਾਂ ਪਿੰਡਾਂ ਦੇ ਸਹਿਯੋਗ ਨਾਲ ਲੱਖਾ ਦੇ ਦਾਤੇ ਦੀ ਯਾਦ ਵਿੱਚ ਸਲਾਨਾ ਛਿੰਝ ਮੇਲਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਛਿੰਝ ਕਮੇਟੀ ਵੱਲੋਂ ਕਰਵਾਇਆ ਗਿਆ। ਇਸ ਮੋਕੇ ਨਾਮੀਂ ਅਖਾੜਿਆਂ ਦੇ ਪਹਿਲਵਾਨਾਂ ਨੇ ਸ਼ਿਰਕਤ ਕੀਤੀ। ਪਟਕੇ ਦੀ ਕੁਸ਼ਤੀ ਰਵੀ ਵੇਹਰਾ ਨੇ ਪੱਮਾ ਡੇਰਾ ਬਾਬਾ ਨਾਨਕ ਨੂੰ ਢਾਹ ਕੇ ਜਿੱਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਅਦੇਸਵਰ ਸਿੰਘ ਖੈਹਰਾ ਸਪੁੱਤਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹਲਕਾ ਵਿਧਾਇਕ ਸ਼ਾਹਕੋਟ ਨੇ ਸ਼ਿਰਕਤ ਕੀਤੀ। ਇਸ ਮੌਕੇ ਨਰਿੰਦਰ ਸਿੰਘ, ਬਲਦੇਵ ਸਿੰਘ ਖਾਲਸਾ, ਤੇਜ਼ਾ ਸਿੰਘ, ਮਨਜੀਤ ਸਿੰਘ, ਗੁਰਦਿਆਲ ਸਿੰਘ, ਗੁਰਨਾਮ ਸਿੰਘ, ਗੁਰਮੇਲ ਤੇਜੀ, ਪ੍ਰੀਤਮ ਦਾਸ, ਬਲਵਿੰਦਰ ਸਿੰਘ, ਰਾਜਬੀਰ ਸਿੰਘ ਸਰਪੰਚ, ਮਨਪ੍ਰੀਤ ਸਿੰਘ ਸਰਪੰਚ ਉਧੋਵਾਲ, ਜਸਵੀਰ ਸਿੰਘ ਠੇਕੇਦਾਰ, ਜਗਤਾਰ ਸਿੰਘ ਤਾਰੀ, ਅਜੀਤ ਸਿੰਘ ਆਦਿ ਹਾਜ਼ਰ ਸਨ। ਕਮੈਂਟਰੀ ਦੀ ਭੂਮਿਕਾ ਹਰਵਿੰਦਰ ਮਹੇਮ ਨੇ ਨਿਭਾਈ।

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਕਾਸ਼ ਸਿੰਘ ਬਾਦਲ ਵੱਲੋਂ ਪੈਨਸ਼ਨ ਨਾ ਲੈਣ ਦਾ ਫੈਸਲਾ
Next articleਨਵੋਦਿਆ ਕ੍ਰਾਂਤੀ ਪਰਿਵਾਰ ” ਵੱਲੋਂ ਮਾਸਟਰ ਸੰਜੀਵ ਧਰਮਾਣੀ ਦਾ ਸਨਮਾਨ