(ਸਮਾਜ ਵੀਕਲੀ)
ਸਬਰ ਦੀ ਲੋੜ ਹੁੰਦੀ ਹੈ,
ਸਮਾਂ ਸਭ ਕੁਝ ਬਦਲ ਦਿੰਦਾ।
ਕਦਰਾਂ-ਕੀਮਤਾਂ ਜੇ ਹੋਣ ਚੰਗੀਆਂ, ਰੱਬ ਪੱਥਰਾਂ ਦਾ ਸੀਨਾ ਪਾੜ ਕੇ ਹਾਜ਼ਰ ਕਰ ਦਿੰਦਾ।
ਲੋੜ ਤੋਂ ਵੱਧ ਕਾਹਲੀ ਜੋ ਕਰਦਾ, ਸੰਤੋਖ ਆਪਣਾ ਖੋ ਬਹਿੰਦਾ।
ਉਸ ਦੇ ਦਰ ਤੇ ਕਿਸੇ ਚੀਜ਼ ਦੀ, ਘਾਟ ਨ੍ਹੀਂ ਬੰਦਿਆ,
ਮੁਫਤ ਵੰਡ ਵੰਡ ਕੇ, ਵੀ ਨਹੀਂ ਹੰਭਿਆ।
ਇਮਤਿਹਾਨ ਤੇਰਾ ਲੈਂਦੀ ਕੁਦਰਤ,
ਬਣਾ ਦਿੰਦੀ ਤੈਨੂੰ ਜਿਵੇਂ, ਮਾਸਟਰ ਦਾ ਚੰਡਿਆ।
ਲੋੜ ਮੁਤਾਬਿਕ ਪਦਾਰਥਾਂ ਨੂੰ,
ਸੰਜਮ ਨਾਲ ਵਰਤਿਆ ਕਰ।
ਹੱਕ ਦੀ ਕਮਾਈ ਚੋਂ ਦਸਵੰਧ ਕੱਢ ਕੇ,
ਲੋੜਵੰਦਾਂ ਤੇ ਖਰਚਿਆ ਕਰ।
ਸਮੇਂ ਨੂੰ ਪਛਾਣੋ, ਸਮਾਂ ਹੱਥ ਨ੍ਹੀਂ ਆਉਣਾ,
ਸਮੇਂ ਖਿਸਕਾ ਲੈਣੀ ਕੱਨੀ, ਫਿਰ ਮੁੜ ਨਹੀਂ ਆਉਣਾ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ-ਆਬਾਦ # 639/40ਏ ਚੰਡੀਗੜ੍ਹ।
ਫੋਨ ਨੰਬਰ : 9878469639