ਪਾਥੀਆਂ

(ਸਮਾਜ ਵੀਕਲੀ)
ਸਾਂਭ ਗੋਹਾ ਕੂੜਾ ਨਾਲ਼ੇ
ਪੱਥਦੀ ਮੈਂ ਪਾਥੀਆਂ
ਪਾਥੀਆਂ ਨੂੰ ਪੱਥ ਕੇ
 ਚੁੱਲ੍ਹਾ ਵੀ ਭਖਾਉਣਾ ਏ
ਬੱਚਿਆਂ ਸਕੂਲੇ ਜਾਣਾ
ਗਰਮ ਪਾਣੀ ਕਰ ਨਵਾਉਣਾ ਏ
ਅੱਗ ਨੂੰ ਲਗਾਉਣ ਲਈ ਮੈਂ
ਚੁੱਲ੍ਹੇ ਚ  ਲਗਾਤੀਆਂ
ਸਾਂਭ ਚੌਂਕਾ ਚੁੱਲਾ ਨਾਲ਼ੇ
ਪੱਥਦੀ ਮੈਂ ਪਾਥੀਆਂ
ਪਾਥੀਆਂ ਦੀ ਸੰਭਾਲ ਲਈ
ਗੁਹਾਰਾ ਵੀ ਬਣਾਉਣਾ ਏ
ਪੱਥ ਪੱਥ ਪਾਥੀਆਂ ਇਹ
ਅੰਦਰੋਂ ਜਚਾਉਣਾ ਏ
ਬਾਹਰੋਂ ਫ਼ੁੱਲ ਬੂਟੀਆਂ ਪਾ
ਗੁਹਾਰੇ ਚ ਸਜ਼ਾਤੀਆਂ
ਸਾਂਭ ਚੌਂਕਾ ਚੁੱਲਾ ਨਾਲ਼ੇ
ਪੱਥਦੀ ਮੈਂ ਪਾਥੀਆਂ
ਅੱਜ ਗੈਸੀ ਚੁੱਲਿਆਂ ਦਾ
ਰਿਵਾਜ ਬੜਾ ਆਇਆ ਏ
ਘਰ ਘਰ ਗੈਸ ਹੋਗੇ
ਮਿੱਟੀ ਦੇ ਚੁੱਲ੍ਹੇ ਨੂੰ ਭੁਲਾਇਆ ਏ
ਲੋਕੀਂ ਭੁੱਲੇ ਵਿਰਸਾ ਤੇ
ਹੋਰ ਯਾਦਾਂ ਵੀ ਭੁਲਾਤੀਆਂ
ਸਾਂਭ ਚੌਕਾ ਚੁੱਲਾ ਨਾਲ਼ੇ
ਪੱਥਦੀ ਮੈਂ ਪਾਥੀਆਂ
ਮੱਕੀ ਦੀਆਂ ਰੋਟੀਆਂ ਨਾਲ਼
ਸਰੋਂ ਦਾ ਸਾਗ ਵੀ ਸੁਆਦੀ ਲੱਗੇ
ਇਕੱਠੇ ਹੋਣ ਚੁੱਲ੍ਹੇ ਅੱਗੇ
ਮਹਿਫ਼ਿਲ ਵੀ ਡਾਢੀ ਲੱਗੇ
ਰੂਹ ਜੇਹੀ ਖਿੜਦੀ ਜਾਂਦੀ ਬੱਲੀ
 ਕੋਈ ਗੱਲਾਂ ਕਰਦਾਂ ਮਜਾਕੀਆ
ਸਾਂਭ ਚੌਂਕਾ ਚੁੱਲ੍ਹਾ ਨਾਲ਼ੇ
ਪੱਥਦੀ ਮੈਂ ਪਾਥੀਆਂ
ਬੱਲੀ ਈਲਵਾਲ
Previous article*ਸਿਆਸਤੀ ਮਛੇਰੇ*
Next articleਸਰਕਾਰ ਦਿਆਂ ਆਦੇਸ਼ਾਂ ਦੀਆਂ ਧੱਜੀਆਂ ਉਡਾ ਰਹੇ ਕਈ ਪ੍ਰਾਈਵੇਟ ਸਕੂਲ