ਚੀਰ ਕੇ ਰਾਹਵਾਂ

ਹਰਮੇਲ ਸਿੰਘ ਧੀਮਾਨ
         (ਸਮਾਜ ਵੀਕਲੀ)
ਐਸਾ ਰੰਗ ਜਮਾਵੀਂ ਸੱਜਣਾ।
ਸਭ ਨੂੰ ਖੂਬ ਨਚਾਵੀਂ ਸੱਜਣਾ।
        ਸੁਣਿਆ ਬੜਾ ਸੁਰੀਲਾ ਏਂ ਤੂੰ,
         ਗੀਤ ਪਿਆਰ ਦਾ ਗਾਵੀਂ ਸੱਜਣਾ।
ਖੜ੍ਹ ਖੜ੍ਹ ਵੇਖਣ ਕੁਲ ਸਰੋਤੇ,
ਲੰਮੀ ਹੇਕ ਤੂੰ ਲਾਵੀਂ ਸੱਜਣਾ।
        ਗਿੱਧਿਆਂ ਦੀ ਤੈਨੂੰ ਆਖਣ ਮੋਢੀ,
         ਨੱਚ ਨੱਚ ਭੜਥੂ ਪਾਵੀਂ ਸੱਜਣਾ।
ਦੁਨੀਆਂ ਧੋਖੇਬਾਜ਼ਾਂ ਦੀ ਏ,
ਕਰ ਇਤਬਾਰ ਨਾ ਜਾਵੀਂ ਸੱਜਣਾ।
             ਪੈਰ ਪੈਰ ਤੇ ਖਿਲਰੇ ਕੰਡੇ,
             ਵੇਖ ਕੇ ਪੈਰ ਟਿਕਾਵੀਂ ਸੱਜਣਾ।
ਹਰ ਪਲ ਸੋਚੀਂ ਭਲਾ ਗਰੀਬ ਦਾ,
ਕਦੇ ਨਾ ਬੁਰਾ ਤਕਾਵੀਂ ਸੱਜਣਾ।
              ਜਦੋਂ ਮਿਲਨ ਦੀ ਹੋਏ ਤਮੰਨਾ,
              ਚੀਰ ਕੇ ਰਾਹਵਾਂ ਆਵੀਂ ਸੱਜਣਾਂ।
ਇਸ਼ਕ ਦਾ ਪੈਂਡਾ ਹੁੰਦਾ ਔਖਾ,
ਨਾ ਤੂੰ ਹੌਂਸਲਾ ਢਾਹਵੀਂ ਸੱਜਣਾ।
        ਦੋ ਘੜੀਆਂ ਦੇ ਮੇਲੇ ‘ਬੁਜਰਕ’,
         ਹੱਸ ਕੇ ਸਮਾਂ ਲੰਘਾਵੀਂ ਸੱਜਣਾ।
ਹਰਮੇਲ ਸਿੰਘ ਧੀਮਾਨ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਤੀਫਿਆਂ ਦਾ ਅੰਦਰਲਾ ਸੱਚ
Next articleਗ਼ਜ਼ਲ