(ਸਮਾਜ ਵੀਕਲੀ) – ਤਲਵੰਡੀ ਚੌਧਰੀਆਂ- (ਬਿੱਕਰ) ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਪਾਰਟੀ ਪਧਾਨ ਮਨੋਜ ਕੁਮਾਰ ਨਾਹਰ ਨੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿਚ ਵੱਡੀ ਗਿਣਤੀ ਉਪਰੰਤ ਇਕੱਤਰ ਹੋਏ ਵੋਟਰਾਂ ਨੂੰ ਸੰਬੋਧਨ ਕੀਤਾ।ਪਿੰਡ ਖੈੜਾ ਬੇਟ ਵਿਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਨਾਹਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ, ਕਾਂਗਰਸ, ਭਾਜਪਾ ਸਰਕਾਰਾਂ ਨੇ ਪਿਛਲੇ 75 ਸਾਲਾਂ ਵਿਚ ਪਿੰਡਾਂ ਦੇ ਗੰਦੇ ਪਾਣੀ ਦਾ ਨਿਕਾਸ ਕਰਨ ਵਿਚ ਅਸਫਲ ਰਹੀਆਂ ਹਨ।ਪਰ ਹੁਣ ਵਿਧਾਨ ਸਭਾ ਦੀਆਂ ਚੋਣਾਂ ਆ ਗਈਆਂ ਹਨ ਤਾਂ ਵੱਡੀ-ਵੱਡੀਆਂ ਰੈਲੀਆਂ ਵਿਚ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਦੀਆਂ ਬੋਲੀਆਂ ਪਾ ਰਹੇ ਹਨ।
ਉਹਨਾਂ ਕਿਹਾ ਕਿ ਕਿ ਜੋ ਉਮੀਦਵਾਰ ਹਲਕਾ ਸੁਲਤਾਨਪੁਰ ਲੋਧੀ ਵਿਚ ਵਿਧਾਨ ਸਭ ਦੀਆਂ ਚੋਣਾਂ ਲੜ ਰਹੇ ਹਨ।ਉਹ ਸਿਰਫ ਸਤਾ ਦੇ ਭੁੱੱਖੇ ਹਨ।ਜਿਸ ਤਰ੍ਹਾਂ ਪਿਛਲੇ ਪੰਜਾਂ ਸਾਲਾਂ ਵਿਚ ਇਹ ਨਹੀਂ ਲੱਭੇ, 20 ਫਰਵਰੀ ਤੋਂ ਬਾਆਦ ਵੀ ਤੁਹਾਨੂੰ ਨਹੀਂ ਲੱਭਣ ਗੇ।ਬੇਸ਼ੱਕ ਹਲਕਾ ਸੁਲਤਾਨਪੁਰ ਲੋਧੀ ਦੇ ਵੋਟਰ ਦਿਨ ਵਾਲੇ ਮੋਮਬੱਤੀਆਂ ਜਗਾ ਕੇ ਲੱਭਣ ਤੁਰ ਪੈਣ।ਉਹਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਸੂਬੇ ਨੂੰ ਨਸ਼ਾ ਮੁਕਤ ਕਰਨਾ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ, ਸਿੱਖਿਆ ਅਤੇ ਸਿਹਤ ਵਿਭਾਗ ਵਿਚ ਵੱਡੀ ਤਬਦੀਲੀ ਲਾਉਣ ਦੀ ਗੱਲ ਨਹੀਂ ਕਰ ਰਹੇ।ਇਹ ਸਿਰਫ ਇਕ ਦੂਜੇ ਤੇ ਵੱਡੇ ਦੋਸ਼ ਲਾ ਰਹੇ ਹਨ।ਕੋਈ ਕਿਸੇ ਚੋਰ ਕਹਿ ਰਿਹਾ ਹੈ, ਕੋਈ ਗੈਂਗਸਟਾਰ, ਕੋਈ ਨਸ਼ਾ ਸਮੱਗਲਰ ਕਹਿ ਰਹੇ ਹਨ।
ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਸੁਲਤਾਨਪੁਰ ਲੋਧੀ ਤੋਂ ਬਸਪਾ (ਅ) ਦੇ ਉਮੀਦਵਾਰ ਜਗਤਾਰ ਸਿੰਘ ਨੇ ਆਖਿਆ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਪ ਪਾਰਟੀਆਂ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਨੂੰ ਲੱੁਟਣ ਲਈ ਆ ਰਹੇ ਹਨ।ਉਹਨਾਂ ਹਲਕੇ ਦੇ ਵੋਟਰਾਂ ਨੂੰ ਮੁਫਤ ਬਿਜਲੀ, ਪਾਣੀ, ਦਾਲ, ਕਣਕ, ਔਰਤਾਂ ਨੂੰ ਰਾਸ਼ੀ ਦੇਣ ਵਰਗੇ ਲਾਲਚ ਦੇ ਕੇ ਵੋਟਾਂ ਬਟੋਰਨੀਆਂ ਹਨ।ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ।ਵੱਡੇ ਢੱਡਾਂ ਵਾਲਿਆਂ ਦੇ ਕਾਰਨ ਸੂਬਾ ਤਿੰਨ ਲੱਖ ਕਰੋੜ ਦਾ ਕਰਜ਼ਾਈ ਹੈ।ਉਸ ਦਾ ਮਹੀਨਾ ਦਾ ਕਰੋੜਾਂ ਰੁਪਏ ਵਿਆਜ ਦੇ ਰਹੇ ਹਨ। ਪਰ ਉਸ ਦੇ ਹੱਲ ਦਾ ਕੋਈ ਵੀ ਐਲਾਨ ਨਹੀਂ ਕਰ ਰਿਹਾ ਹੈ।ੳੇਹਨਾਂ ਹਲਕੇ ਦੇ ਸਮੂਹ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਬਸਪਾ (ਅ) ਦੇ ਉਮੀਦਵਾਰਾਂ ਨੂੰ ਵੋਟ ਪਾ ਦਿਓ ਪੰਜਾਬ ਨੂੰ ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਬਣਾ ਦਿਆਂ ਗੇ।
ਇਸ ਮੌਕੇ ਬਲਵਿੰਦਰ ਸਿੰਘ ਡੌਲਾ, ਲਖਵੀਰ ਸਿੰਘ ਪ੍ਰਧਾਨ ਸੁਲਤਾਨਪੁਰ ਲੋਧੀ, ਸੰਦੀਪ ਪ੍ਰਧਾਨ, ਕੁਲਵਿੰਦਰ ਸਿੰਘ, ਨਿੰਦਰ ਸਿੰਘ, ਸੂਰਜ, ਅਮਰਜੀਤ ਸਿੰਘ, ਹਰਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਨਰਿੰਦਰ ਸਿੰਘ, ਅਰਸ਼ਦੀਪ ਸਿੰਘ, ਦਰਗ਼ਸ਼ਨ ਸਿੰਘ, ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ, ਨੰਦੀ ਪ੍ਰਧਾਨ, ਸੋਨੂੰ, ਲਾਡੀ ਅਤੇ ਪਾਰਟੀ ਵਰਕਰ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly