HOME ਪਾਰਟੀ ਦੇ ਟਕਸਾਲੀ ਪਰਿਵਾਰਾਂ ਨੂੰ ਨਾਲ ਲੈ ਕੇ ਅਕਾਲੀ ਦਲ ਨੂੰ ਮਜਬੂਤ...

ਪਾਰਟੀ ਦੇ ਟਕਸਾਲੀ ਪਰਿਵਾਰਾਂ ਨੂੰ ਨਾਲ ਲੈ ਕੇ ਅਕਾਲੀ ਦਲ ਨੂੰ ਮਜਬੂਤ ਕਰਾਂਗੇ : ਲਾਲੀ ਬਾਜਵਾ 

3
ਫੋਟੋ ਅਜਮੇਰ ਦੀਵਾਨਾ ਕੈਪਸ਼ਨ-ਲਾਲੀ ਬਾਜਵਾ ਨੂੰ ਵਧਾਈ ਦੇਣ ਪੁੱਜੇ ਹੋਏ ਅਕਾਲੀ ਦਲ ਦੇ ਆਗੂ।

ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨਿਯੁਕਤ ਹੋਣ ’ਤੇ ਪਾਰਟੀ ਆਗੂ ਵਧਾਈ ਦੇਣ ਪੁੱਜੇ

ਹੁਸ਼ਿਆਰਪੁਰ   (ਸਮਾਜ ਵੀਕਲੀ)   ( ਤਰਸੇਮ ਦੀਵਾਨਾ )  ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਜਿਲ੍ਹਾ ਪ੍ਰਧਾਨ ਸ਼ਹਿਰੀ ਨਿਯੁਕਤ ਕਰਨ ਉਪਰੰਤ ਅੱਜ ਜਿਲ੍ਹੇ ਦੇ ਅਕਾਲੀ ਆਗੂ ਵੱਡੀ ਗਿਣਤੀ ਵਿੱਚ ਲਾਲੀ ਬਾਜਵਾ ਨੂੰ ਵਧਾਈ ਦੇਣ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ, ਇਸ ਮੌਕੇ ਲਾਲੀ ਬਾਜਵਾ ਨੇ ਜਿੱਥੇ ਪਾਰਟੀ ਹਾਈਕਮਾਂਡ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਉੱਥੇ ਹੀ ਵਿਸ਼ਵਾਸ਼ ਦਿਵਾਇਆ ਕਿ ਨੇੜ ਭਵਿੱਖ ਵਿੱਚ ਪਾਰਟੀ ਦੇ ਸਮੂਹ ਵਰਕਰਾਂ ਅਤੇ ਆਗੂਆਂ ਨੂੰ ਨਾਲ ਲੈ ਕੇ ਅੱਗੇ ਵਧਿਆ ਜਾਵੇਗਾ ਤਾਂ ਜੋ ਪਾਰਟੀ ਦੀਆਂ ਨੀਤੀਆਂ ਤੇ ਸੁਖਬੀਰ ਬਾਦਲ ਦੀ ਪੰਜਾਬ ਪ੍ਰਤੀ ਸੋਚ ਨੂੰ ਹਰ ਘਰ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਜਿਲ੍ਹੇ ਨਾਲ ਸਬੰਧਿਤ ਪਾਰਟੀ ਦੇ ਟਕਸਾਲੀ ਆਗੂਆਂ ਨਾਲ ਮੁਲਾਕਾਤਾਂ ਦਾ ਦੌਰ ਵੀ ਸ਼ੁਰੂ ਕਰਨਗੇ ਤਾਂ ਜੋ ਜੇਕਰ ਕਿਸੇ ਦੇ ਮਨ ਵਿੱਚ ਕੋਈ ਗਿਲਾ ਸ਼ਿਕਵਾ ਹੈ ਤਾਂ ਉਸ ਨੂੰ ਦੂਰ ਕਰਕੇ ਪਾਰਟੀ ਨੂੰ ਮਜਬੂਤੀ ਪ੍ਰਦਾਨ ਕੀਤੀ ਜਾਵੇ। ਲਾਲੀ ਬਾਜਵਾ ਨੇ ਅੱਗੇ ਕਿਹਾ ਕਿ ਇਸ ਸਮੇਂ ਸੂਬੇ ਨੂੰ ਖੇਤਰੀ ਦਲ ਦੀ ਵੱਡੀ ਜਰੂਰਤ ਮਹਿਸੂਸ ਹੋ ਰਹੀ ਹੈ ਕਿਉਂਕਿ ਪੰਜਾਬ ਵਿੱਚ ਬਾਹਰ ਤੋਂ ਆ ਕੇ ਰਾਜ ਕਰਨ ਵਾਲੇ ਲੋਕ ਪੰਜਾਬ ਦੇ ਦਰਦ ਨੂੰ ਕਦੇ ਵੀ ਨਹੀਂ ਸਮਝ ਸਕਣਗੇ। ਇਸ ਮੌਕੇ ਨਿਰਮਲ ਸਿੰਘ ਭੀਲੋਵਾਲ, ਸਤਨਾਮ ਸਿੰਘ ਬੰਟੀ, ਰਵਿੰਦਰਪਾਲ ਸਿੰਘ ਮਿੰਟੂ, ਜਪਿੰਦਰ ਅਟਵਾਲ , ਕੁਲਦੀਪ ਸਿੰਘ ਬਜਵਾੜਾ, ਸਤਵਿੰਦਰ, ਪ੍ਰਭਪਾਲ ਸਿੰਘ ਬਾਜਵਾ, ਭੁਪਿੰਦਰ ਸਿੰਘ ਮਹਿੰਦੀਪੁਰ, ਸ਼ਮਸ਼ੇਰ ਸਿੰਘ ਭਾਰਦਵਾਜ, ਸੂਰਜ ਸਿੰਘ, ਨੰਬਰਦਾਰ ਤੀਰਥ ਸਿੰਘ ਆਦਿ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਾ. ਰਾਜਕੁਮਾਰ ਚੱਬੇਵਾਲ ਨੇ ਜਨਤਾ ਦਰਬਾਰ ਲਗਾ ਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
Next articleਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ “ਬੇਟੀ ਬਚਾਓ -ਧਰਤੀ ਬਚਾਓ” ਤਹਿਤ ਪ੍ਰਮੋਦ ਨਗਰ ਵਿਚ ਛਾਂ ਦਾਰ ਬੂਟੇ ਲਗਾਏ