ਲਾਇਨਜ਼ ਇੰਟਰਨੈਸ਼ਨਲ ਦੇ ਜ਼ਿਲ੍ਹਾ 321ਐਫ਼ ਦੀ ਕਾਨਫ਼ਰੰਸ ’ਚ ਫ਼ਰੀਦਕੋਟ ਲਾਇਨਜ਼ ਕਲੱਬ ਵੱਲੋਂ ਕੀਤੀ ਗਈ ਸ਼ਮੂਲੀਅਤ 

ਫ਼ਰੀਦਕੋਟ/ਭਲੂਰ  (ਬੇਅੰਤ ਗਿੱਲ ਭਲੂਰ )-ਲਾਇਨਜ਼ ਇੰਟਰਨੈਸ਼ਨਲ ਦੇ ਜ਼ਿਲਾ 321 ਐਫ਼ ਦੀ ਸੰਜੀਤ -2023 ਦੀ 32 ਗਵਰਨਰ ਦੀ ਕੈਬਨਿਟ ਦੀ ਤਾਜ਼ਪੋਸ਼ੀ ਲਈ ਸ਼ਾਨਦਾਰ ਸਮਾਗਮ ਨਿਰਵਾਣਾ ਪੈਲਿਸ, ਲੁਧਿਆਣਾ ਵਿਖੇ ਕੀਤਾ ਗਿਆ। ਇਸ ਮੁੱਖ ਮਹਿਮਾਨ ਪਾਸਟ ਗਵਰਨਰ ਨਰੇਸ਼ ਅਗਰਵਾਲ ਸ਼ਾਮਲ ਹੋਏ। ਇਸ ਮੌਕੇ ਲਾਇਨਜ਼ ਕਲੱਬ ਫ਼ਰੀਦਕੋਟ ਦੇ ਲੁਕੇਂਦਰ ਸ਼ਰਮਾ  ਚੇਅਰਮੈਨ ਜੀ.ਐਸ.ਟੀ, ਪ੍ਰਧਾਨ ਲੈਕਚਰਾਰ ਹਰਜੀਤ ਸਿੰਘ, ਸਕੱਤਰ ਬਿਕਰਮਜੀਤ ਸਿੰਘ ਢਿੱਲੋਂ, ਪੀ.ਆਰ.ਓ.ਤੇਜੀ ਜੌੜਾ, ਡਾਇਰੈਕਟਰ ਗੁਰਮੇਲ ਸਿੰਘ ਜੱਸਲ, ਡਾਇਰੈਕਟਰ ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਮੈਂਬਰ ਸਤੀਸ਼ ਗਾਬਾ ਸ਼ਾਮਲ ਹੋਏ। ਇਸ ਮੌਕੇ  ਪ੍ਰਧਾਨ ਲੈਕਚਰਾਚ ਹਰਜੀਤ ਸਿੰਘ, ਸਕੱਤਰ ਬਿਕਰਮਜੀਤ ਸਿੰਘ ਢਿੱਲੋਂ ਨੇ ਮੌਕੇ ਤੇ ਐਮ.ਜੇ.ਐਫ਼ ਆਹੁਦਾ ਹਾਸਲ ਕੀਤਾ। ਇਸ ਮੌਕੇ ਲਾਇਨਜ਼ ਕਲੱਬ ਫ਼ਰੀਦਕੋਟ  ਦੇ ਪ੍ਰਧਾਨ ਅਤੇ ਸਕੱਤਰ ਨੂੰ ਐਮ.ਜੇ.ਐਫ਼. ਲਾਇਨ ਬਣਨ ਤੇ ਹਾਜ਼ਰ ਜ਼ਿਲਾ ਲਾਇਨਜ਼ 321ਐਫ਼ ਦੇ ਸਮੂਹ ਆਹੁਦੇਦਾਰਾਂ ਨੇ ਵਧਾਈ ਦਿੱਤੀ। ਇਸ ਮੌਕੇ ਪ੍ਰਧਾਨ ਅਤੇ ਸਕੱਤਰ ਨੇ ਦੱਸਿਆ ਕਿ ਆਉਂਦੇ ਦਿਨਾਂ ’ਚ ਕਲੱਬ ਵੱਲੋਂ ਨਿਰੰਤਰ ਮਾਨਵਤਾ ਭਲਾਈ ਦੇ ਪ੍ਰੋਜੋਕੈਟ ਕਰਨ ਵਾਸਤੇ ਵਿਆਪਕ ਯੋਜਨਾਬੰਦੀ ਕੀਤੀ ਗਈ। ਉਨ੍ਹਾਂ ਦੱਸਿਆ ਸਕੂਲ ਵਿਦਿਆਰਥੀਆਂ ਦੀ ਭਲਾਈ, ਅਧਿਆਪਕਾਂ ਦੇ ਸਨਮਾਨ, ਵਾਤਾਵਰਨ ਦੀ ਸ਼ੁੱਧਤਾ ਦੇ ਪ੍ਰੋਜੈਕਟ ਲਾਇਨਜ਼ ਕਲੱਬ ਵੱਲੋਂ ਕੀਤੇ ਜਾਣਗੇ ਅਤੇ ਲੋੜਵੰਦ ਮਰੀਜ਼ਾਂ ਵਾਸਤੇ ਅੱਖਾਂ ਦੇ ਚੈੱਕ ਅਤੇ ਮੁਫ਼ਤ ਲੈਂਜ ਪਾਉਣ ਦਾ ਕੈਂਪ ਵੀ ਲਗਾਇਆ ਜਾਵੇਗਾ। ਇਸੇ ਤਰ੍ਹਾਂ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ ਦੌਰਾਨ ਦੀ ਸਮਾਜਿਕ ਕੁਰੀਤੀਆਂ ਖਿਲਾਫ਼ ਜਾਗਰੂਕਤਾ ਪੈਦਾ ਕਰਨ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੋਟਰੀ ਕਲੱਬ ਫ਼ਰੀਦਕੋਟ ਨੇ ਗੁਰੂ ਗੋਬਿੰਦ  ਸਿੰਘ ਹਸਪਤਾਲ ਨੂੰ ਦਿੱਤੀਆਂ 7 ਵੇਟ ਮਸ਼ੀਨਾਂ 
Next articleਮਾਸਟਰ  ਕੇਡਰ ਯੂਨੀਅਨ ਨੇ ਬੱਦੋਵਾਲ ਵਿਖੇ ਅਧਿਆਪਕਾ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਦੋਸ਼ੀਆਂ ਤੇ ਸਖ਼ਤ ਕਾਰਵਾਈ ਕਰਨ ਦੀ ਕੀਤੀ ਮੰਗ