ਨਵੀਂ ਦਿੱਲੀ (ਸਮਾਜ ਵੀਕਲੀ) ਪਾਰਲੀਮੈਂਟ ਕੈਂਪਸ ਤੋਂ ਮਹਾਤਮਾ ਗਾਂਧੀ, ਬੀਆਰ ਅੰਬੇਡਕਰ ਅਤੇ ਸ਼ਿਵਾਜੀ ਦੀਆਂ ਮੂਰਤੀਆਂ ਹਟਾਉਣ ਦਾ ਮੁੱਦਾ ਕਾਂਗਰਸ ਵੱਲੋਂ ਉਠਾਇਆ ਗਿਆ। ਸੰਸਦ ਭਵਨ ਕੰਪਲੈਕਸ ਤੋਂ ਬੁੱਤਾਂ ਨੂੰ ਹਟਾਉਣ ਨੂੰ ਲੈ ਕੇ ਪੈਦਾ ਹੋਏ ਵਿਵਾਦ ‘ਤੇ ਲੋਕ ਸਭਾ ਸਕੱਤਰੇਤ ਨੇ ਸਪੱਸ਼ਟੀਕਰਨ ਦਿੱਤਾ ਹੈ। ਸਕੱਤਰੇਤ ਨੇ ਦੱਸਿਆ ਕਿ ਸੈਂਟਰਲ ਵਿਸਟਾ ਤਹਿਤ ਸੁੰਦਰੀਕਰਨ ਕਰਕੇ ਇਨ੍ਹਾਂ ਬੁੱਤਾਂ ਨੂੰ ਹਟਾਇਆ ਗਿਆ ਹੈ। ਸੈਂਟਰਲ ਵਿਸਟਾ ਪ੍ਰੋਜੈਕਟ ਤਹਿਤ ਚੱਲ ਰਹੇ ਕੰਮ ਕਾਰਨ ਸੰਸਦ ਕੰਪਲੈਕਸ ਵਿੱਚ ਸਥਾਪਿਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ, ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਅਤੇ ਛਤਰਪਤੀ ਸ਼ਿਵਾਜੀ ਦੀਆਂ ਮੂਰਤੀਆਂ ਨੂੰ ਉਨ੍ਹਾਂ ਦੇ ਸਥਾਨਾਂ ਤੋਂ ਹਟਾ ਦਿੱਤਾ ਗਿਆ ਹੈ।ਕੰਮ ਪੂਰਾ ਹੋਣ ਤੋਂ ਬਾਅਦ ਉਹ ਸਹੀ ਢੰਗ ਨਾਲ ਪ੍ਰਦਰਸ਼ਿਤ ਕੀਤੇ ਜਾਣਗੇ। ਇਹ ਬਹੁਤ ਹੀ ਅਪਮਾਨਜਨਕ ਕਾਰਵਾਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly