HOME ਪਾਰਕ ਸੰਭਾਲ ਤੇ ਸ਼ੋਸ਼ਲ ਵੈਲਫੇਅਰ ਸੁਸਾਇਟੀ ਦਾ ਵਫਦ ਮੈਂਬਰ ਪਾਰਲੀਮੈਂਟ ਦੇ ਪੀ...

ਪਾਰਕ ਸੰਭਾਲ ਤੇ ਸ਼ੋਸ਼ਲ ਵੈਲਫੇਅਰ ਸੁਸਾਇਟੀ ਦਾ ਵਫਦ ਮੈਂਬਰ ਪਾਰਲੀਮੈਂਟ ਦੇ ਪੀ ਏ ਗੁਰਪ੍ਰੀਤ ਸਿੰਘ ਤੇ ਰੋਹਿਤ ਕੁਮਾਰ ਨੂੰ ਮਿਲਿਆ

4

ਪਾਰਕ ਦੀਆਂ ਦੋਵੇਂ ਪਾਸੇ ਦੀਆਂ ਸੜਕਾਂ ਤੇ ਪ੍ਰੀਮਿਕਸ ਪਾਉਣ ਦੀ ਕੀਤੀ ਮੰਗ 

ਸੰਗਰੂਰ   (ਸਮਾਜ ਵੀਕਲੀ)   ਪਾਰਕ ਸੰਭਾਲ ਤੇ ਸ਼ੋਸ਼ਲ ਵੈਲਫੇਅਰ ਸੁਸਾਇਟੀ, ਪੂਨੀਆ ਕਲੋਨੀ, ਸੰਗਰੂਰ ਦਾ ਵਫਦ ਪਾਰਕ ਦੀਆਂ ਸਮੱਸਿਆਵਾਂ ਨੂੰ ਲੈ ਕੇ ਅੱਜ ਬਰਨਾਲਾ ਵਿਖੇ ਰਹਿ ਰਹੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੂੰ ਮਿਲਣ ਗਿਆ, ਪਰ ਮੀਤ ਹੇਅਰ ਤਾਂ ਨਹੀਂ ਮਿਲੇ ਪਰ ਉਨ੍ਹਾਂ ਦੇ ਪੀ ਏ ਗੁਰਪ੍ਰੀਤ ਸਿੰਘ ਤੇ ਰੋਹਿਤ ਕੁਮਾਰ ਨੇ ਵਫਦ ਦੀਆਂ ਮੰਗਾਂ ਸੁਣੀਆਂ। ਵਫਦ ਵਿਚ ਸਰਵ ਸ਼੍ਰੀ ਬਹਾਦਰ ਸਿੰਘ ਲੌਂਗੋਵਾਲ,ਮਨਧੀਰ ਸਿੰਘ ਰਾਜੋਮਾਜਰਾ, ਸੁਰਿੰਦਰਪਾਲ ਉਪਲੀ, ਵਿਨੋਦ ਕੁਮਾਰ ਦੀਵਾਨ, ਮਾਸਟਰ ਪਰਮਵੇਦ, ਬਲਵੀਰ ਚੰਦ ਤੇ ਜੁਝਾਰ ਸਿੰਘ ਨੇ ਗੁਰਪ੍ਰੀਤ ਸਿੰਘ ਤੇ ਰੋਹਿਤ ਕੁਮਾਰ ਨਾਲ 2022 ਤੋਂ ਲਗਾਤਾਰ ਟੁਟੀ ਪਈਆਂ ਸਲਿਪ ਰੋਡਜ ਦੀ ਹਾਲਤ ਅਤੇ ਪਾਰਕ ਵਾਸਤੇ ਲੋੜੀਂਦੇ ਬੈਂਚ, ਸੀਸੀਟੀਵੀ ਕੈਮਰੇ, ਬੱਚਿਆਂ ਲਈ ਝੂਲੇ ਤੇ ਓਪਨ ਜਿੰਮ ਦੇਣ ਲਈ ਜਾਣੂ ਕਰਵਾਇਆ ।ਪੀ ਏ ਗੁਰਪ੍ਰੀਤ ਸਿੰਘ ਨੇ ਤੁਰੰਤ ਐਕਸੀਅਨ ਪੀ ਡਬਲਿਊ ਡੀ ਨਾਲ ਫੋਨ ਤੇ ਰਾਬਤਾ ਕਰਕੇ ਇਹ ਸੜਕਾਂ 15 ਦਿਨ ਦੇ ਅੰਦਰ ਬਣਾਉਣ ਦਾ ਵਾਅਦਾ ਕੀਤਾ। ਪਾਰਕ ਲਈ 20 ਬੈਂਚ ਤੇ ਹੋਰ ਸਮਾਨ ਆਉਣ ਵਾਲੀ ਗਰਾਂਟ ਵਿਚ ਜਲਦੀ ਦੇਣ ਲਈ ਵਿਸ਼ਵਾਸ ਦਵਾਇਆ। ਸੰਗਰੂਰ ਸ਼ਹਿਰ ਦੀਆਂ ਸੜਕਾਂ ਦੀ ਮਾੜੀ ਹਾਲਤ, ਥਾਂ ਥਾਂ ਤੇ ਪਏ ਕੂੜੇ ਦੇ ਢੇਰਾਂ ਅਤੇ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਬੰਦ ਪਈਆਂ ਸਟਰੀਟ ਲਾਈਟਾਂ ਤੇ ਗਲੀਆਂ ,ਮੁਹੱਲਿਆਂ ਤੇ ਸੜਕਾਂ ਤੇ ਘੁੰਮਦੇ ਅਵਾਰਾ ਤੇ ਬੇਸਹਾਰਾ ਪਸ਼ੂਆਂ ਬਾਰੇ ਵੀ ਜਾਣੂ ਕਰਵਾਇਆ ਗਿਆ।
ਮਾਸਟਰ ਪਰਮਵੇਦ ਸੰਗਰੂਰ 
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਨੇਸ਼ ਫੋਗਾਟ ‘ਤੇ ਪਾਬੰਦੀ ਲੱਗ ਸਕਦੀ ਹੈ, WFI ਪ੍ਰਧਾਨ ਸੰਜੇ ਸਿੰਘ ਨੇ ਦਿੱਤੀ ਸਖ਼ਤ ਚੇਤਾਵਨੀ
Next articleਪਖੰਡੀ ਬਾਬਿਆਂ ਵੱਲੋਂ ਲੋਕਾਂ ਦੀ ਆਰਥਿਕ ਤੇ ਮਾਨਸਿਕ ਲੁੱਟ ਆਦਿ ਕਰਨ ਦੇ ਵਿਰੋਧ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ-ਮਾਸਟਰ ਪਰਮਵੇਦ