ਪੈਰਿਸ — ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਪੈਰਿਸ ਓਲੰਪਿਕ 2024 ‘ਚ ਮਹਿਲਾ ਸਿੰਗਲਜ਼ ਦਾ ਆਪਣਾ ਦੂਜਾ ਗਰੁੱਪ ਮੈਚ ਵੀ ਜਿੱਤ ਲਿਆ ਹੈ। ਉਸ ਨੇ ਐਸਟੋਨੀਆ ਦੀ ਕ੍ਰਿਸਟਿਨ ਕੂਬਾ ਨੂੰ 21-5 ਅਤੇ 21-10 ਨਾਲ ਹਰਾਇਆ। ਇਸ ਜਿੱਤ ਨਾਲ ਸਿੰਧੂ ਨੇ ਰਾਊਂਡ ਆਫ 16 ‘ਚ ਆਪਣੀ ਜਗ੍ਹਾ ਬਣਾ ਲਈ ਹੈ। ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੇ ਪੁਰਸ਼ ਸਿੰਗਲਜ਼ ਦੇ ਮੈਚ ਵਿੱਚ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੂੰ 21-18, 21-12 ਨਾਲ ਹਰਾ ਕੇ ਇਸ ਜਿੱਤ ਨਾਲ ਭਾਰਤੀ ਸ਼ਟਲਰ ਰਾਊਂਡ ਆਫ 16 ਵਿੱਚ ਪ੍ਰਵੇਸ਼ ਕਰ ਲਿਆ ਹੈ। ਇਸ ਦੇ ਨਾਲ ਹੀ, ਭਾਰਤੀ ਮੁੱਕੇਬਾਜ਼ ਪ੍ਰੀਤੀ ਪਵਾਰ ਪੈਰਿਸ ਓਲੰਪਿਕ 2024 ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਹਾਰਨ ਤੋਂ ਬਾਅਦ ਬਾਹਰ ਹੋ ਗਈ: ਲਕਸ਼ਯ ਸੇਨ ਨੇ ਜੋਨਾਥਨ ਕ੍ਰਿਸਟੀ ਨੂੰ ਹਰਾ ਕੇ ਰਾਊਂਡ ਆਫ 16 ਵਿੱਚ ਪ੍ਰਵੇਸ਼ ਕੀਤਾ।
ਪੀਵੀ ਸਿੰਧੂ ਜਿੱਤ ਗਈ… ਪ੍ਰੀਤੀ ਨੇ ਮਹਿਲਾ 54 ਕਿਲੋਗ੍ਰਾਮ ਪ੍ਰੀ-ਕੁਆਰਟਰ ਫਾਈਨਲ ਮੈਚ ਵਿੱਚ ਕੋਲੰਬੀਆ ਦੀ ਯੇਨੀ ਮਾਰਸੇਲਾ ਅਰਿਆਸ ਨੂੰ ਚੁਣੌਤੀ ਦਿੱਤੀ ਪਰ ਉਸ ਨੂੰ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਪੈਰਿਸ ਓਲੰਪਿਕ ਖੇਡਾਂ ਵਿੱਚ ਭਾਰਤੀ ਮੁੱਕੇਬਾਜ਼ਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ ਅਤੇ ਤਜ਼ਰਬੇਕਾਰ ਅਮਿਤ ਪੰਘਾਲ ਅਤੇ ਜੈਸਮੀਨ ਲੰਬੋਰੀਆ ਤੋਂ ਬਾਅਦ ਪ੍ਰੀਤੀ ਪਵਾਰ ਵੀ ਪ੍ਰੀ-ਕੁਆਰਟਰ ਫਾਈਨਲ ਵਿੱਚ ਹਾਰ ਕੇ ਬਾਹਰ ਹੋ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly