(ਸਮਾਜ ਵੀਕਲੀ)
ਹਮਬਰਗ (ਰੇਸ਼ਮ ਭਰੋਲੀ)- ਬੇਸੱਕ ਕੁਝ ਸਮਾ ਪਹਿਲਾ ਸ: ਪ੍ਰਗਟ ਸਿੰਘ ਵਿਧਾਇਕ ਜਲੰਧਰ ਕੈਂਟ ਦੇ ਆਪਣੀ ਹੀ ਪਾਰਟੀ ਦੇ ਲੀਡਰਾਂ ਨਾਲ ਕੁਝ ਮਤ ਭੇਵ ਸੀ ਪਰ ਗ਼ੁੱਸੇ ਗਿੱਲੇ ਵੀ ਉੱਹਥੇ ਹੁੰਦੇ ਨੇ ਜਿਹਥੇ ਪਿਆਰ ਹੁੰਦਾ ਹੈ ਤੇ ਇਹ ਵੀ ਗੱਲ ਸੱਚੀ ਹੈ ਕਿ ਇਮਾਨਦਾਰ ਤੇ ਚੰਗੇ ਬੰਦੇ ਦੀ ਲੋੜ ਹਰੇਕ ਪਾਰਟੀ ਨੂੰ ਹੁੰਦੀ ਹੈ ਤੇ ਉਸ ਨੂੰ ਉਸ ਦਾ ਬਣਦਾ ਸਤਿਕਾਰ ਵੀ ਮਿੱਲਣਾ ਚਾਹੀਦਾ ਹੈ ਜੋ ਸ: ਪ੍ਰਗਟ ਸਿੰਘ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕਰਕੇ ਦਿੱਤਾ ਤੇ ਗਰੇਵਾਲ, ਮਿੰਠਾਪੁਰੀਆ ਤੇ ਸਾਰੀ ਪੰਜਾਬ ਹਾਕੀ ਕਲੰਬ ਵਾਲ਼ਿਆਂ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਤੇ ਅਸੀਂ ਧੰਨਵਾਦ ਕਰਦੇ ਹਾ ਸ:ਨਵਜੋਤ ਸਿੰਘ ਸਿੱਧੂ ਤੇ ਸਮੁੱਚੇ ਲੀਡਰਾ ਦਾ ਜ਼ਿਹਨਾਂ ਨੇ ਇਕ ਨੇਕ ਤੇ ਇਮਾਨਦਾਰ, ਮਿਹਨਤੀ ਤੇ ਹਾਟ ਵਰਕਰ ਨੂੰ ਇਹ ਜ਼ੁੰਮੇਵਾਰੀ ਦਿੱਤੀ, ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸ: ਪ੍ਰਗਟ ਸਿੰਘ ਇਹ ਕੰਮ ਪੂਰੀ ਇਮਾਨਦਾਰੀ ਨਾਲ ਨਿਵਾਉਣਗੇ ਤੇ ਇਕ ਵਾਰ ਫਿਰ ਸਾਡੇ ਵੱਲੋਂ ਵਧਾਈ ਹੋਵੇ।