ਮਾਪੇ

(ਸਮਾਜ ਵੀਕਲੀ)

ਮਾਪੇ ਸਾਡੀ ਜ਼ਿੰਦਗੀ ਵਿਚ ਬਹੁਤ ਹੀ  ਮਹੱਤਵਪੂਰਨ ਹੁੰਦੇ ਹਨ,ਜਿਹਨਾ ਨੂੰ ਦੁਨੀਆਂ ਵਿਚ ਪੈਸੇ ਨਾਲ ਨਹੀਂ ਖਰੀਦਿਆਂ ਜਾ ਸਕਦਾ ਹੈ, ਮਾਪਿਆਂ ਦੀ ਬਦੌਲਤ ਹੀ ਇਹ ਅਣਮੁਲੀ ਜ਼ਿੰਦਗੀ ਮਿਲਦੀ ਹੈ, ਮਾਪੇ ਸ਼ਬਦ ਮਾਂ + ਪਿਓ ਦੇ ਸੁਮੇਲ ਤੋਂ ਮਿਲ ਕੇ ਬਣਿਆ ਹੋਇਆ ਹੈ। ਮਾਪਿਆਂ ਲਈ ਬੱਚਿਆਂ ਦੀ ਚੰਗੀ ਪੜ੍ਹਾਈ ਲਿਖਾਈ ਕਰਵਾ ਕੇ ਨੌਕਰੀ ਦੇ ਯੋਗ ਬਣਾਉਣਾ ਅਤੇ ਫਿਰ ਉਹਨਾਂ ਦਾ ਵਿਆਹ ਕਰਨਾ ਇਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ।

ਮਾਪੇ ਆਪਣੀ ਔਲਾਦ ਲਈ ਬਹੁਤ ਸਾਰੇ ਦੁਖ ਸਹਿੰਦੇ ਹਨ, ਹਰ ਇੱਕ ਦੇ ਮਾਪਿਆਂ ਨੂੰ ਆਸ ਹੁੰਦੀ ਹੈ ਕਿ ਸਾਡੀ ਔਲਾਦ ਚੰਗੀ ਨਿਕਲੇ ਤੇ ਸਾਡਾ ਬੁਢਾਪਾ ਵਧੀਆ ਲੰਘ ਜਾਵੇ,ਅਸੀ ਪੋਤੇ- ਪੋਤੀਆਂ ਨਾਲ ਸਮਾਂ ਗੁਜ਼ਾਰੀਏ ਪਰ ਮਾਪਿਆਂ ਨੂੰ ਉਦੋਂ ਬਹੁਤ ਦੁੱਖ ਲਗਦਾ ਹੈ, ਜਦੋਂ ਪੁੱਤ ਵੱਡੇ ਹੋ ਜਾਂਦੇ ਹਨ ਤਾਂ ਉਹ ਮਾਂ – ਪਿਓ ਨੂੰ ਨਹੀਂ ਪੁੱਛਦੇ ਤੇ ਘਰ ਪਰਿਵਾਰ ਦਾ ਵਟਵਾਰਾ ਕਰ ਦਿੰਦੇ ਹਨ, ਜਦੋਂ ਮਾਪਿਆਂ ਦੇ ਹੁੰਦੇ ਇਹ ਸਭ ਕੁਝ ਹੁੰਦਾ ਹੈ ਤਾਂ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਉਨ੍ਹਾਂ ਦੇ ਮਨ ਤੇ ਕੀ ਬੀਤੀ ਹੋਵੇਗੀ, ਬਹੁਤ ਸਾਰੇ ਪੁੱਤਾਂ ਨੂੰ ਵੇਖਿਆ ਕਿ ਉਹ ਆਪਣੇ ਮਾਂ – ਪਿਓ ਨੂੰ ਵੀ ਵੰਡ ਲੈਦੇ ਹਨ, ਜਿਸ ਉਮਰ ‘ਚ ਉਹਨਾਂ ਮਾਪਿਆਂ ਨੂੰ ਇਕ – ਦੂਜੇ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਜੋ ਧੁਰ ਤੋਂ ਇਕੱਠੇ ਰਹਿੰਦੇ ਆਏ ਹੁੰਦੇ ਹਨ, ਉਨ੍ਹਾਂ ਨੂੰ ਵਿਛੋੜ ਕੇ ਰੱਖ ਦਿੰਦੇ ਹਨ ਤਾਂ ਮਾਪੇ ਮਨੋਂ ਮਨੀ ਬਹੁਤ ਦੁਖੀ ਹੁੰਦੇ ਹਨ। ਮਾਪਿਆਂ ਨੂੰ ਵੀ ਚਾਹੀਦਾ ਕਿ ਉਹ ਪੋਤੇ- ਪੋਤੀਆਂ ਦੀ ਟੋਕਾ- ਟੋਕੀ ਨਾ ਕਰਨ ਕਿਉਂਕਿ ਉਨ੍ਹਾਂ ਦੀ ਜਨਰੇਸ਼ਨ ਹੀ ਅਜਿਹੀ ਹੈ, ਇਕ ਗੱਲ ਹੋਰ ਹੈ ਕਿ ਜੇ ਇਹ ਸਭ ਕੁਝ ਛੋਟੇ ਬੱਚਿਆਂ ਦੇ ਹੁੰਦਿਆਂ ਹੋਵੇ ਤਾਂ ਉਨ੍ਹਾਂ ਨੇ ਵੀ ਇਹੋ ਨੋਟ ਕਰਕੇ ਅੱਗੇ ਇਹੋ ਕੁਝ ਕਰਨਾ ਹੈ, ਇਕ ਵਾਰ ਦੀ ਗੱਲ ਹੈ ਕਿ ਇਕ ਪੁੱਤਰ ਨੇ ਆਪਣੇ ਮਾਂ- ਪਿਓ ਨੂੰ ਲੋਈ ਦੇ ਕੇ ਘਰੋਂ ਬਾਹਰ ਕੱਢ ਦਿੱਤਾ ਤੇ ਬੱਚਾ ਕੋਲ ਖੜਾ ਵੇਖ ਰਿਹਾ ਸੀ, ਉਸਨੇ ਆਪਣੇ ਪਿਤਾ ਨੂੰ ਕਿਹਾ ਕਿ ਪਾਪਾ ਪਾਪਾ ਇਕ ਲੋਈ ਮੈਨੂੰ ਵੀ ਦੇ ਦਿਓ, ਉਸਨੇ ਕਿਹਾ ਤੂੰ ਕੀ ਕਰਵਾਉਣਾ ਲੋਈ ਤੋਂ ਤਾਂ ਬੱਚੇ ਨੇ ਕਿਹਾ ਕਿ ਆਉਣ ਵਾਲੇ ਕੱਲ ਨੂੰ ਮੈਂ ਵੀ ਲੋਈ ਦੇ ਕੇ ਤੁਹਾਨੂੰ ਘਰੋਂ ਬਾਹਰ ਕਰਾਂਗਾ। ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਜੋ ਮਾਪੇ ਸਾਡੇ ਲਈ ਬਚਪਨ ਤੋਂ ਕੀ ਸਾਡੇ ਜੰਮਣ ਤੋਂ ਲੈ ਕੇ ਸਾਡੇ ਲਈ ਐਨਾ ਕੁਝ ਕਰਦੇ ਹਨ ਤੇ ਜਦੋਂ ਸਾਡੀ ਵਾਰੀ ਆਉਦੀ ਹੈ ਉਹਨਾਂ ਲਈ ਕੁਝ ਕਰਨ ਦੀ ਤਾਂ ਅਸੀਂ ਪਾਸਾ ਵਟ ਜਾਂਦੇ ਹਾਂ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਬੁਢਾਪਾ ਤਾਂ ਸਭ ਤੇ ਹੀ ਆਉਦਾ ਹੈ।

ਸਾਨੂੰ ਮਾਪਿਆਂ ਦੀ ਸਿਹਤ ਦੀ ਸੰਭਾਲ, ਖਾਣ ਪੀਣ ਦਾ ਧਿਆਨ, ਦਵਾਈਆਂ ਸਮੇਂ ਸਿਰ ਦੇਣ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ, ਜਿੰਨ੍ਹਾਂ ਦੇ ਘਰ ਮਾਪੇ ਹਨ ਉਨ੍ਹਾਂ ਨੂੰ ਤੀਰਥਾਂ ਜਾਂ ਹੋਰ ਕਿਧਰੇ ਜਾ ਕੇ ਮੱਥੇ ਰਗੜਨ ਦੀ ਲੋੜ ਨਹੀਂ ਹੈ, ਜਦੋਂ ਘਰ ‘ਚ ਬਜੁਰਗ ਮਾਪੇ ਹਨ ਤਾਂ ਫਿਰ ਉਨ੍ਹਾਂ ਦਾ ਧਿਆਨ ਰੱਖਣ ਦੀ ਲੋੜ ਹੈ। ਮਾਪੇ ਜ਼ਿੰਦਗੀ ਵਿਚ ਕਦੇ ਦੁਬਾਰਾ ਨਹੀਂ ਮਿਲਦੇ ਤੇ ਕਦੇ ਵੀ ਮਾਪਿਆਂ ਨੂੰ ਜ਼ਿੰਦਗੀ ਦੇ ਆਖਰੀ ਪੜਾਅ ਤੇ ਅਲੱਗ-ਅਲੱਗ  ਨਹੀਂ ਕਰਨਾ ਚਾਹੀਦਾ ਤੇ ਉਨ੍ਹਾਂ ਨੂੰ ਇਕ ਦੂਜੇ ਦੇ ਸਹਾਰੇ ਦੀ ਲੋੜ ਹੁੰਦੀ ਹੈ।–

ਰਾਜਿੰਦਰ ਰਾਣੀ ਪਿੰਡ ਗੰਢੂਆਂ
ਸੰਗਰੂਰ

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੋਣ ਮੁਕਾਬਲਾ
Next articleਫੁੱਲ