ਪਰੌਮੀਨੈਂਟ ਪੰਜਾਬੀ ਐਵਾਰਡ ਨਾਲ ਸੱਚਦੇਵਾ ਨੂੰ ਕੀਤਾ ਸਨਮਾਨਿਤ ਸਭ ਨੂੰ ਨਾਲ ਲੈ ਕੇ ਚੱਲਣਾ ਹੀ ਸਫਲਤਾ ਦਾ ਰਾਜ : ਸੱਚਦੇਵਾ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਸਮਾਜ ਵਿੱਚ ਅਜਿਹੇ ਲੋਕ ਬਹੁਤ ਘੱਟ ਹਨ ਜਿਹੜੇ ਖੁਦ ਦੀ ਤਰੱਕੀ ਦੇ ਨਾਲ-ਨਾਲ ਸਮਾਜ ਨੂੰ ਅੱਗੇ ਵਧਾਉਣ ਦਾ ਸੰਕਲਪ ਵੀ ਰੱਖਦੇ ਹਨ ਤੇ ਸਾਨੂੰ ਮਾਣ ਹੈ ਸਮਾਜਸੇਵੀ ਤੇ ਸਫਲ ਕਾਰੋਬਾਰੀ ਪਰਮਜੀਤ ਸਿੰਘ ਸੱਚਦੇਵਾ ਉੱਪਰ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸਫਲ ਕਾਰੋਬਾਰ ਦੇ ਨਾਲ-ਨਾਲ ਸਮਾਜ ਭਲਾਈ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਹਨ, ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਚੰਡੀਗੜ੍ਹ ਵਿਖੇ ਪਰੋਮੀਨੈਂਟ ਪੰਜਾਬੀ ਐਵਾਰਡ ਪਰਮਜੀਤ ਸੱਚਦੇਵਾ ਨੂੰ ਦੇਣ ਸਮੇਂ ਕੀਤਾ ਗਿਆ ਤੇ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ਼ ਹੈ ਕਿ ਭਵਿੱਖ ਵਿੱਚ ਵੀ ਪਰਮਜੀਤ ਸਿੰਘ ਸੱਚਦੇਵਾ ਆਪਣੇ ਸਮਾਜ ਭਲਾਈ ਦੇ ਕਾਰਜਾਂ ਨੂੰ ਜਾਰੀ ਰੱਖਣਗੇ, ਜਿਕਰਯੋਗ ਹੈ ਕਿ ਪਰਮਜੀਤ ਸਿੰਘ ਸੱਚਦੇਵਾ ਪਿਛਲੇ 34 ਸਾਲ ਤੋਂ ਜਿੱਥੇ ਸ਼ੇਅਰ ਮਾਰਕੀਟ ਵਿੱਚ ਸਫਲਤਾ ਨਾਲ ਅੱਗੇ ਵੱਧ ਰਹੇ ਹਨ, ਉੱਥੇ ਹੀ ਸਪੈਸ਼ਲ ਬੱਚਿਆਂ ਦੇ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਨੂੰ ਚਲਾਉਣ ਵਿੱਚ ਲੰਬੇ ਸਮੇਂ ਤੋਂ ਵੱਡੀ ਭੂਮਿਕਾ ਨਿਭਾਅ ਰਹੇ ਹਨ ਤੇ ਇਸਦੇ ਨਾਲ ਹੀ ਸਪੈਸ਼ਲ ਉਲੰਪਿਕ ਪੰਜਾਬ ਦੇ ਏਰੀਆ ਡਾਇਰੈਕਟਰ ਦੀ ਸੇਵਾ ਵੀ ਇਨ੍ਹਾਂ ਦੇ ਮੋਢਿਆਂ ਉੱਪਰ ਹੀ ਹੈ ਤੇ ਇਸੇ ਕਾਰਨ ਇਨ੍ਹਾਂ ਨੂੰ ਇਸ ਐਵਾਰਡ ਨਾਲ ਸਨਮਾਨਿਆ ਗਿਆ ਹੈ। ਇਸ ਸਮੇਂ ਪਰਮਜੀਤ ਸੱਚਦੇਵਾ ਦੇ ਨਾਲ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਡਿੰਪੀ ਸੱਚਦੇਵਾ ਵੀ ਮੌਜੂਦ ਰਹੇ। ਇਸ ਮੌਕੇ ਪਰਮਜੀਤ ਸੱਚਦੇਵਾ ਨੇ ਕਿਹਾ ਕਿ ਮੇਰੀ ਸੋਚ ਹਮੇਸ਼ਾ ਸਭ ਨੂੰ ਨਾਲ ਲੈ ਕੇ ਚੱਲਣ ਦੀ ਹੈ ਫਿਰ ਉਹ ਭਾਵੇਂ ਕੋਈ ਵੀ ਖੇਤਰ ਹੋਵੇ, ਉਨ੍ਹਾਂ ਕਿਹਾ ਕਿ ਕਾਰੋਬਾਰ ਦੇ ਨਾਲ-ਨਾਲ ਸਮਾਜ ਦੀ ਸੇਵਾ ਬਹੁਤ ਜਰੂਰੀ ਹੈ ਤੇ ਸਾਡਾ ਪਰਿਵਾਰ ਸੇਵਾ ਭਾਵ ਨਾਲ ਹਮੇਸ਼ਾ ਜੁੜਿਆ ਰਿਹਾ ਹੈ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਆਸ਼ਾ ਕਿਰਨ ਸਪੈਸ਼ਲ ਸਕੂਲ ਦੇ ਸਪੈਸ਼ਲ ਬੱਚੇ ਸਾਡੇ ਲਈ ਹਮੇਸ਼ਾ ਹੀ ਸਪੈਸ਼ਲ ਰਹੇ ਹਨ ਤੇ ਉਨ੍ਹਾਂ ਨੂੰ ਸਮਾਜ ਦੇ ਹਾਣੀ ਬਣਾਉਣ ਦਾ ਸਾਡਾ ਦ੍ਰਿੜ ਸੰਕਲਪ ਹੈ ਤੇ ਇਸ ਨੂੰ ਪੂਰਾ ਕਰਨ ਲਈ ਸਾਡੀ ਪੂਰੀ ਟੀਮ ਮੇਹਨਤ ਨਾਲ ਅੱਗੇ ਵੱਧ ਰਹੀ ਹੈ। ਪਰਮਜੀਤ ਸੱਚਦੇਵਾ ਨੇ ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾ, ਪੰਜਾਬੀ ਦੇ ਉੱਘੇ ਗਾਇਕ ਸੁਖਵਿੰਦਰ ਸਿੰਘ ਦਾ ਧੰਨਵਾਦ ਕੀਤਾ ਤੇ ਭਰੋਸਾ ਦਿਵਾਇਆ ਕਿ ਉਹ ਸਮਾਜ ਸੇਵਾ ਦੇ ਖੇਤਰ ਅੰਦਰ ਲਗਾਤਾਰਤਾ ਵਿੱਚ ਵੱਧਦੇ ਰਹਿਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly