ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲੈ ਦਿਓ ਇੱਕ ਕਿਤਾਬ।

ਹਰੀ ਕ੍ਰਿਸ਼ਨ ਬੰਗਾ

(ਸਮਾਜ ਵੀਕਲੀ) ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲੈ ਦਿਓ ਇੱਕ ਕਿਤਾਬ।
ਬੱਚਿਆਂ ਦੀ ਪੜ੍ਹਾਈ, ਇਲਾਜ ਤੇ ਬਜ਼ੁਰਗਾਂ ਦੀ ਸੇਹਿਤ ਦਾ ਖਿਆਲ ਮੁਫ਼ਤ ਹੋਣ ਨਾਲ ਕਈ ਮੱਸਲੇ ਹੱਲ ਹੁੰਦੇ ਲਗਦੇ ਆ। ਇਹਦੇ ਨਾਲ ਬੁਢਾਪੇ ਦੀ ਚਿੰਤਾ ਜੋ ਉਮਰ ਦੇ ਲਿਹਾਜ ਨਾਲ ਹਰ ਇੱਕ ਨੂੰ ਹੁੰਦੀ ਹੈ, ਸਰੀਰਿਕ ਤੇ ਦਿਮਾਗੀ ਬੋਝ ਹਲਕਾ ਹੋਣ ਨਾਲ ਜੀਵਨ ਪੱਧਰ ਉੱਚਾ ਹੋ ਜਾਵੇਗਾ।
ਬੱਚਿਆਂ ਦੀ ਪੜ੍ਹਾਈ ਦੇ ਦੋ ਵੱਢੇ ਸਰੋਤ ਹਨ, ਇੱਕ ਪੰਜਾਬ ਸਕੂਲ ਐਜੁਕੇਸ਼ਨ ਬੋਰਡ ਤੇ ਦੂਜਾ ਸੀ. ਬੀ.ਐਸ. ਈ।
ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲ ! ਜੇ ਇਹਨਾਂ ਦਾ ਸਲੇਬਸ ਇੱਕ ਹੋਵੇ, ਫੇਰ ਬੱਚਿਆਂ ਅਤੇ ਮਾਪਿਆਂ ਦੀ ਪਸੰਦ ਹੋ ਸਕਦੀ ਕੇ ਕਿੱਥੇ ਪੜ੍ਹਾਉਣਾ ਆ. ਕਿਤਾਬਾਂ ਕਾਪੀਆਂ ਦਾ ਇੱਕ ਸੈੱਟ ਪਰਿਵਾਰ ਵਿੱਚ ਕਈਆਂ ਦੇ ਕੰਮ ਆ ਸਕਦਾ ਹੈ।
ਸਾਫ ਸੁੱਥਰੀਆਂ ਕਾਪੀਆਂ ਕਿਤਾਬਾਂ, ਸਕੂਲ ਬੈਗ ਨੂੰ ਸਾਂਭ ਸੰਭਾਲ ਦਾ ਮੁਕਾਬਲਾ ਹੋਣਾ ਚਾਹੀਦਾ ਆ, ਜਿਸ ਨਾਲ ਬੱਚੇ ਹੋਰ ਜਿਆਦਾ ਵਿਕਸਤ ਹੋਣ ਗੇ।
ਬੱਚਿਆਂ ਦੀਆਂ ਫੀਸਾਂ, ਸਕੂਲਾਂ ਦੇ ਹੋਰ ਖਰਚਿਆਂ ਤੇ ਸਰਕਾਰ ਦਾ ਕੰਟਰੋਲ ਹੋਣਾ ਚਾਹੀਦਾ, ਖਾਸ ਕਰ ਸਹਾਇਤਾ ਪ੍ਰਾਪਤ ਸਕੂਲਾਂ ਤੇ।ਵਰਦੀਆਂ, ਸਕੂਲ ਬੈਗ ਆਦਿ ਨੂੰ ਕਿਸੇ ਸੰਸਥਾ ਜਿਵੇੰ ਖੱਦਰ ਭੰਡਾਰ ਆਦਿ ਨੂੰ ਸੌਂਪ ਦੇਣਾ ਚਾਹੀਦਾ ਹੈ।ਇਸ ਨਾਲ ਅਲੋਪ ਹੋ ਰਿਹਾ ਅਦਾਰਾ ਦੁਵਾਰਾ ਵਿਕਸਤ ਹੋ ਕੇ ਕਈਆਂ ਨੂੰ ਰੁਜਗਾਰ ਦੇਵੇ ਗਾ।
ਪੜ੍ਹੇ ਲਿਖੇ ਬੱਚੇ ਹੀ ਹਰ ਦੇਸ਼ ਦੀ ਨੀਹਾਂ ਹਨ!
ਇਹ ਹੀ ਦੇਸ਼ ਦਾ ਭਵਿੱਖ ਹਨ.

ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਅਦਾਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ ਪੰਜਾਬ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਗਾਂਵਾਲੀ ਚਾਰ ਪਾਈਏ ਦੀ
Next articleਲਾਚਾਰੀ ਤੇ ਜ਼ਿੰਮੇਵਾਰੀ