ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਅੱਜ ਮਾਨਯੋਗ ਭਾਰਤ ਦੇ ਰਾਸ਼ਟਰਪਤੀ ਸਾਹਿਬ, ਪ੍ਰਧਾਨ ਮੰਤਰੀ ਸਾਹਿਬ, ਅਤੇ ਗ੍ਰਹਿ ਮੰਤਰੀ ਸਾਹਿਬ ਜੀ ਨੂੰ ,ਏ.ਡੀ.ਸੀ. ਸਾਹਿਬ ਮਾਲੇਰਕੋਟਲਾ ਰਾਹੀ, ਖਿਲਾਫ ਗੁਰਪੰਤ ਪੰਨੂੰ ਨੂੰ ਵਿਦੇਸ਼ ਵਿੱਚੋਂ ਵਾਪਸ ਭਾਰਤ ਲਿਆਕੇ ਐਨ. ਐਸ. ਏ. ਤਹਿਤ ਕਾਰਵਾਈ ਕਰਨ ਲਈ ਮੰਗ ਪੱਤਰ ਸੌਂਪਿਆ। ਜ਼ੋਰਾ ਸਿੰਘ ਚੀਮਾ ਪ੍ਰਧਾਨ ਇੰਟਰਨੈਸ਼ਨਲ ਸ਼ਹੀਦ ਸਿੰਘ ਸਮਾਜ ਭਲਾਈ ਟਰੱਸਟ, ਕੇਵਲ ਸਿੰਘ ਬਾਠਾਂ ਮੀਤ ਪ੍ਰਧਾਨ ਸਾਂਝੀ ਅੰਬੇਦਕਰ ਐਕਸ਼ਨ ਕਮੇਟੀ,ਜ/ਸ ਇਸਪਾਖ ਸੈਫ਼ੀ, ਸ਼ਮਸ਼ਾਦ ਅਨਸਾਰੀ ਇੰਚਾਰਜ ਬੀ. ਐੱਸ. ਪੀ. ਮਾਲੇਰਕੋਟਲਾ,ਓਮ ਪ੍ਰਕਾਸ਼ ਸਰੋਏ ਪ੍ਰਧਾਨ ਬੀ. ਐੱਸ. ਪੀ ਹਲਕਾ ਮਾਲੇਰਕੋਟਲਾ ਕਾਮਰੇਡ ਅਮਨਦੀਪ ਸਿੰਘ ,ਡਾ. ਬਲਾਲ ਅਲੱਗ -ਅਲੱਗ ਧਾਰਮਿਕ, ਸਮਾਜਿਕ, ਰਾਜਨੀਤਕ, ਕਲੱਬਾਂ,ਯੁਨੀਅਨਾਂ ਦੇ ਨੁਮਾਇੰਦੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj