ਪੰਨੂੰ ਰੈਸਟੋਰੈਂਟ ਬਰੈਂਮਪਟਨ ‘ਚ ਮੰਗਲ ਹਠੂਰ ਦੇ ਗੀਤਾਂ ਦਾ ਹੋਇਆ ਸਤਿਕਾਰ

ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਟੋਰੰਟੋ ਬਰੈਂਮਪਟਨ ਵਿੱਚ ਨਵੇਂ ਬਣੇ “ਪੰਨੂੰ” ਰੈਸਟੋਰੈਂਟ ਤੇ ਪ੍ਰਸਿੱਧ ਗੀਤਕਾਰ ਅਤੇ ਸ਼ਾਇਰ ਮੰਗਲ ਹਠੂਰ ਦੇ ਗੀਤਾਂ ਦਾ ਬਹੁਤ ਹੀ ਮਾਣ ਸਨਮਾਨ ਤੇ ਸਤਿਕਾਰ ਕੀਤਾ ਗਿਆ । “ਪੰਨੂੰ” ਰੈਸਟੋਰੈਂਟ ਦੇ ਮਾਲਕ ਰਵੀ ਪੰਨੂੰ,ਗੋਲਡੀ ਪੰਨੂੰ ਹੋਰਾਂ ਵਲੋਂ ਵਿਸ਼ੇਸ਼ ਉਲੀਕੇ ਗਏ ਪ੍ਰੋਗਰਾਮ ਦੌਰਾਨ ਬਰੈਂਮਪਟਨ ਵਿੱਚ ਨਵੇਂ ਬਣੇ “ਪੰਨੂੰ” ਰੈਸਟੋਰੈਂਟ ਤੇ ਮੰਗਲ ਹਠੂਰ ਨਾਲ ਇਕ ਸਹਿਤਕ ਮਿਲਣੀ ਕਰਕੇ ਸ਼ਾਨਦਾਰ ਮਹਿਫਲ ਸਜਾਈ ਗਈ । ਸ਼ਇਰੋ ਸ਼ਇਰੀ ਅਤੇ ਗੀਤਾਂ ਦੀ ਛਹਿਬਰ  ਲਗਾਉਣ ਤੋਂ ਬਾਅਦ ਸ਼ਾਇਰ ਮੰਗਲ ਹਠੂਰ ਦੀ 16 ਵੀਂ ਕਿਤਾਬ “ਟਿਕਾਣਾ ਕੋਈ ਨਾ” ਵੀ ਰੂ ਬ ਰੂ ਕੀਤੀ ਗਈ ਅਤੇ ਇੱਕ ਯਾਦਗਾਰ ਗਰੁੱਪ ਤਸਵੀਰ ਲੈ ਕੇ ਸਾਰੇ ਮਹਿਮਾਨ ਸਾਥੀਆਂ ਦਾ ਜੀ ਆਇਆਂ ਕੀਤਾ ਗਿਆ। ਇਸ ਸਮੇਂ ਰਵੀ ਪੰਨੂੰ , ਭੈਣ ਜਸਦੀਪ ਕੌਰ ਪੰਨੂੰ, ਗੋਲਡੀ ਪੰਨੂ, ਭੁਪਿੰਦਰ ਸਿੰਘ ਮਟਵਾਣੀ,ਬਲਵੀਰ ਸਿੰਘ ,ਰਿੱਕੀ ਬਰਾੜ ,ਮਨਪ੍ਰੀਤ ਸਿੰਘ, ਸੰਤੋਖ ਸਿੰਘ, ਜਗਜੀਤ ਸਿੰਘ ਜੰਡੂ, ਪ੍ਰਦੀਪ ਸਿੰਘ, ਉੱਤਮ ਵੀਰ ਸਿੰਘ, ਸੁਖਪਾਲ ਸਿੰਘ , ਹੈਰੀ ਸੰਧੂ (ਪ੍ਰਸਿੱਧ ਗਾਇਕ) ਪਿਆਰੇ ਦੋਸਤ ਰਾਜਵੀਰ ਸਿੰਘ ਰਿੰਕੂ (ਜਲੰਧਰ) ਅਤੇ ਬਾਕੀ ਪਤਵੰਤੇ ਸੱਜਣ ਹਾਜ਼ਰ ਸਨ । ਐਨਾ ਮਾਣ ਸਤਿਕਾਰ ਲਈ ਅੰਤ ਵਿੱਚ ਮੰਗਲ ਹਠੂਰ ਵਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਬੋਲੀ ਤੋਂ ਬੇਮੁੱਖ ਹੋਣਾ ਸਭ ਤੋਂ ਵੱਡੀ ਤ੍ਰਾਸਦੀ
Next articleਕਨੇਡਾ ਤੋਂ ਆਈ ਫੋਨ ਕਾਲ