ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪਨੇਸਰ ਜਠੇਰਿਆਂ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 18 ਮਾਰਚ ਦਿਨ ਬੁੱਧਵਾਰ ਨੂੰ ਪਿੰਡ ਮੂਸਾਪੁਰ (ਨੇੜੇ ਨਵਾਸ਼ਹਿਰ )ਵਿਖੇ ਮਨਾਇਆ ਜਾ ਰਿਹਾ ਹੈ ਇਹ ਜਾਣਕਾਰੀ ਦਿੰਦੀਆਂ ਦੀਦਾਰ ਸਿੰਘ ਪਨੇਸਰ ਅਟਾਰੀ ਵਾਲਿਆਂ ਨੇ ਦੱਸਿਆ ਕੇ ਇਸ ਮੌਕੇ ਸਵੇਰੇ ਹਵਨ ਪੂਜਾ ਕਰਨ ਤੋਂ ਬਾਅਦ ਸਤੀ ਮਾਤਾ ਦਾ ਝੰਡਾ ਚੜਾਇਆ ਜਾਵੇਗਾ।ਉਪਰੰਤ 1 ਵਜੇ ਦੁਪਹਿਰ ਤੱਕ ਧਾਰਮਿਕ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਵਿੱਚ ਵੱਖ-ਵੱਖ ਰਾਗੀ ਜਥੇ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਚਾਹ ਪਕੌੜਿਆਂ ਦੇ ਲੰਗਰ ਉਪਰੰਤ ਗੁਰੂ ਦੇ ਅਤੁੱਟ ਲੰਗਰ ਵੀ ਵਰਤਾਏ ਜਾਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



