(ਸਮਾਜ ਵੀਕਲੀ)
ਮੈਂ ਜਿੱਦਾਂ ਦਾ ਮੈਂ ਠੀਕ ਹਾਂ ਓਵੇਂ, ਮੇਰੀ ਮੂਲੀ ਮੇਰੇ ਖੇਤ
ਮੇਰਾ ਘਰ, ਕੰਧ ਵੀ ਮੇਰੀ, ਸੀਮਿੰਟ ਲਾਵਾਂ ਚਾਹੇ ਰੇਤ
ਮੈਂ ਸਵਾਰੀ ਸਮਾਨ ਵੀ ਮੇਰਾ ਜਿੱਦਾਂ ਮਰਜ਼ੀ ਸਾਂਭਾਂ ਮੈਂ
ਆਪਣੇ ਘਰ ਨੂੰ ਸਾਂਭ ਭਰਾਵਾ ਤੂੰ ਨਾ ਕਰ ਮੇਰਾ ਹੇਤ
ਮੇਰੀ ਪੀੜੀ ਮੇਰਾ ਸੋਟਾ ਮੈਂ ਆਪੇ ਹੀ ਫੇਰ ਲਵਾਂਗਾ
ਤੋਲਾ ਸੋਨਾ ਮੈਂ ਕੀ ਕਰਨਾ ਮੈਂ ਤਾਂ ਪੂਰਾ ਸੇਰ ਲਵਾਂਗਾ
ਪਰਖ ਲਵਾਂ ਮੈ ਖੋਲ੍ਹ ਕੇ ਅੱਖਾਂ ਤੇਰੇ ਅੰਦਰ ਕੀ ਕੀ ਹੈ
ਤੇਰੀ ਯਾਰੀ ਦਾ ਮੈਂ ਓਦੋਂ ਪੂਰੇ ਦਾ ਪੂਰਾ ਢੇਰ ਲਵਾਂਗਾ
ਜੇ ਓਹ ਨੀ ਮੰਨਦੇ ਥੋੜ੍ਹ, ਰਿਸ਼ਤੇ ਦੀ ਮੈਨੂੰ ਕਾਹਤੋਂ ਹੈ
ਰੱਬ ਦੀ ਥਾਂ ਤੇ ਕੋਈ ਲੋੜ, ਰਿਸ਼ਤੇ ਦੀ ਮੈਂਨੂੰ ਕਾਹਤੋਂ ਹੈ
ਹਰ ਬੰਦੇ ਨੂੰ ਹੈ ਭੇਜਿਆ ਆਪਣਾ ਰੂਪ ਬਣਾ ਤੂੰ ਰੱਬਾ
ਭੱਜ ਨੱਠ ਕੋਈ ਜੋੜ ਤੋੜ ਰਿਸ਼ਤੇ ਦੀ ਮੈਂਨੂੰ ਕਾਹਤੋਂ ਹੈ
ਸੁੱਖਾਂ ਦੇ ਅੰਬਾਰ ਲਗਾਏ ਇੱਕ ਦੁੱਖ ਢੇਰੀ ਢਾਵੇਗਾ
ਲੰਘ ਜਾਏ ਜੇ ਵਕਤ ਕੀਮਤੀ ਹੱਥ ਫੇਰ ਨਾ ਆਵੇਗਾ
ਸਮੇਂ-ਸਮੇਂ ਤੇ ਸਮਾਂ ਕੱਢ ਕੇ ਜੇ ਕਰ ਸੁਰਤੀ ਲਾਈ ਨਾ
ਬੰਦਾ ਭੋਗੀ ਹੋ ਜਾਵੇਗਾ ‘ਇੰਦਰ’ ਫਿਰ ਪਛਤਾਵੇਗਾ
ਇੰਦਰ ਪਾਲ ਸਿੰਘ ਪਟਿਆਲਾ
9779584235
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly