ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਛਾਬੜਾ): ਮਹਿਤਪੁਰ ਨਜ਼ਦੀਕ ਪਿੰਡ ਸਿੰਘਪੁਰ ਵਿਖੇ ਲੋੜਵੰਦਾਂ ਲਈ ਆਈ ਕਣਕ ਨੂੰ ਲੈ ਕੇ ਪੰਚਾਇਤ ਮੈਂਬਰ ਵੱਲੋਂ ਹੁਲੜ ਬਾਜ਼ੀ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤੋਖ ਸਿੰਘ ਜ਼ਿਲ੍ਹਾ ਸਕੱਤਰ ਨੇ ਦੱਸਿਆ ਕਿ ਪਿੰਡ ਸਿੰਘਪੁਰ ਬੇਟ ਵਿੱਚ ਲੋੜਵੰਦਾਂ ਨੂੰ ਕਣਕ ਵੰਡੀ ਗਈ ਇਹ ਕਣਕ ਪਾਰਟੀ ਦੇ ਹੁਕਮ ਅਨੁਸਾਰ ਅਮਨ ਸ਼ਾਤੀ ਨਾਲ ਵੰਡ ਹੋ ਰਹੀ ਸੀ ਕਿ ਪਿੰਡ ਦੇ ਦੋ ਤਿੰਨ ਸ਼ਰਾਰਤੀ ਅਨਸਰ ਜੋ ਪਿੰਡ ਦੇ ਸਰਮਾਇਦਾਰ ਬੰਦਿਆਂ ਨੂੰ ਨਾਲ ਲਿਆ ਕੇ ਆਖਣ ਲੱਗੇ ਕਿ ਇਹਨਾ ਦੀਆਂ ਪਰਚੀਆਂ ਪਹਿਲਾਂ ਕੱਟੋ ਪਰ ਆਮ ਆਦਮੀ ਪਾਰਟੀ ਦੇ ਅਸੂਲਾਂ ਅਨੁਸਾਰ ਜੁੰਮੇਵਾਰੀ ਸਮਝਦੇ ਹੋਏ ਸੰਤੋਖ ਸਿੰਘ, ਨੇਹਾ ਥਾਪਰ ਤੇ ਅਮਨਦੀਪ ਕੌਰ ਨੇ ਇਹਨਾ ਨੂੰ ਸਮਝਾਇਆ ਕਿ ਸਾਰਿਆ ਦੀਆਂ ਵਾਰੀ ਸਿਰ ਪਰਚਿਆਂ ਕੱਟੀਆਂ ਜਾਣਗੀਆ ਪਰ ਇਹਨਾਂ ਨੇ ਲੋਕਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਅਤੇ ਡੀਪੂ ਹੋਲਡਰ ਨੂੰ ਬਾਹਰ ਕੱਢ ਕੇ ਪੰਚਾਇਤ ਮੈਂਬਰ ਬਲਜੀਤ ਸਿੰਘ ਬਾਬੇ ਨੇ ਅੰਦਰੋਂ ਗੇਟ ਬੰਦ ਕਰਕੇ ਪਾਰਟੀ ਮੈਬਰਾਂ ਦੇ ਨਾਲ ਗਾਲੀ ਗਲੋਚ ਕੀਤਾ ਅਤੇ ਹੱਥੀਂ ਪੈਣ ਦੀ ਕੋਸ਼ਿਸ਼ ਕੀਤੀ ਆਪ ਵਰਕਰਾਂ ਵੱਲੋਂ ਇਸ ਘਟਨਾ ਦੀ ਵੀਡੀਓ ਬਣਾ ਕੇ ਵੀ ਵਾਇਰਲ ਕੀਤੀ ਗਈ ਜੋ ਚਰਚਾ ਦਾ ਵਿਸ਼ਾ ਬਣੀ ਰਹੀ।