ਪੰਚਾਇਤ ਚੋਣਾਂ ਵਿੱਚ ਭਾਈਚਾਰਕ ਸਾਂਝ ਕਾਇਮ ਰੱਖੀ ਜਾਵੇ – ਸੰਦੀਪ ਸਿੰਘ ਰੁਪਾਲੋਂ

ਨਵੀਆਂ ਪੰਚਾਇਤਾਂ ਨਸ਼ਿਆਂ ਦੇ ਮਾਮਲੇ ਵਿੱਚ ਸੁਚੇਤ ਰਹਿਣ
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ:-  ਇਸ ਵੇਲੇ ਸਮੁੱਚੇ ਪੰਜਾਬ ਵਿੱਚ ਪੰਚਾਇਤ ਚੋਣਾਂ ਹੋ ਰਹੀਆਂ ਹਨ ਇਹ ਉਹ ਚੋਣਾਂ ਹਨ ਜਿੱਥੋਂ ਦੇਸ਼ ਦੇ ਲੋਕਤੰਤਰ ਦਾ ਮੁੱਢ ਬਜਦਾ ਹੈ। ਪੰਚਾਇਤ ਪ੍ਰਣਾਲੀ ਰਾਹੀਂ ਪਿੰਡਾਂ ਦਾ ਵਿਕਾਸ ਹੋਇਆ ਹੈ ਇਸ ਲਈ ਪੰਚਾਇਤ ਪ੍ਰਣਾਲੀ ਸਭ ਤੋਂ ਮਜਬੂਤ ਮੰਨੀ ਜਾਂਦੀ ਹੈ ਮੌਜੂਦਾ ਸਮੇਂ ਪੰਜਾਬ ਵਿੱਚ ਪੰਚਾਇਤ ਚੋਣਾਂ ਹੋ ਰਹੀਆਂ ਹਨ ਇਹਨਾਂ ਪੰਚਾਇਤੀ ਚੋਣਾਂ ਦੇ ਵਿੱਚ ਪੰਜਾਬ ਵਾਸੀਆਂ ਨੂੰ ਆਪਸੀ ਭਾਈਚਾਰਕ ਸਾਂਝ ਰੱਖਣੀ ਬਹੁਤ ਜਰੂਰੀ ਹੈ। ਕਿਸੇ ਦੇ ਨਾਲ ਵੀ ਮਨ ਮੁਟਾ ਤਣਾਅ ਨਾ ਰੱਖਿਆ ਜਾਵੇ ਜੇਕਰ ਸਾਡੀ ਭਾਈਚਾਰਕ ਸਾਂਝ ਹੋਵੇਗੀ ਤਾਂ ਸਹੀ ਪੰਚਾਇਤ ਚੁਣੀ ਜਾ ਸਕੇਗੀ ਤੇ ਸਹੀ ਪਿੰਡ ਦਾ ਵਿਕਾਸ ਹੋਵੇਗਾ ਇਸ ਲਈ ਨਵੀਆਂ ਪੰਚਾਇਤਾਂ ਇਹਨਾਂ ਗੱਲਾਂ ਵੱਲ ਧਿਆਨ ਰੱਖਣ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਚੇਤਨਾ ਲਹਿਰ ਤੇ ਹੋਰ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਨਾਲ ਜੁੜ ਕੇ ਸਮਾਜ ਸੇਵਾ ਕਰ ਰਹੇ ਸਿੱਖ ਪ੍ਰਚਾਰਕ ਭਾਈ ਸੰਦੀਪ ਸਿੰਘ ਰੁਪਾਲੋ ਨੇ ਕੀਤਾ।
   ਭਾਈ ਸੰਦੀਪ ਸਿੰਘ ਹੋਰਾਂ ਨੇ ਇਸ ਗੱਲ ਉੱਤੇ ਜ਼ੋਰ ਦੇ ਕੇ ਆਖਿਆ ਕਿ ਇਸ ਵੇਲੇ ਪੰਜਾਬ ਵਿੱਚ ਪ੍ਰਮੁੱਖ ਤੌਰ ਉੱਤੇ ਨਸ਼ਿਆਂ ਦਾ ਮੁੱਦਾ ਪੰਜਾਬ ਹੈ ਨੌਜਵਾਨੀ ਨਸ਼ਿਆਂ ਚ ਡੁੱਬ ਹੋ ਕੇ ਕੀਮਤੀ ਜਾਨਾਂ ਦੇ ਰਹੀ ਹੈ।ਇਸ ਲਈ ਨਵੀਆਂ ਪੰਚਾਇਤਾਂ ਜਿਨ੍ਹਾਂ ਵਿੱਚ ਖਾਸ ਤੌਰ ਉੱਤੇ ਨੌਜਵਾਨ ਸ਼ਾਮਿਲ ਹੋਏ ਹਨ। ਉਹ ਆਪਣੇ ਪਿੰਡ ਵਿੱਚ ਨਸ਼ਿਆਂ ਦੇ ਮਾਮਲੇ ਪ੍ਰਤੀ ਗੰਭੀਰ ਤੇ ਸੁਚੇਤ ਰਹਿਣ ਕਿਉਂਕਿ ਪਿੰਡ ਦੀ ਪੰਚਾਇਤ ਰਾਹੀਂ ਪਿੰਡ ਵਿੱਚੋਂ ਨਸ਼ਾ ਖਤਮ ਕੀਤਾ ਜਾ ਸਕਦਾ ਹੈ। ਇਸ ਮੌਕੇ ਭਾਈ ਸੰਦੀਪ ਸਿੰਘ ਦੀ ਟੀਮ ਦੇ  ਮੈਂਬਰ ਹਲਕਾ ਪਾਇਲ ਨਾਲ ਸਬੰਧਿਤ ਵਿਅਕਤੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਝੋਨੇ ਦੀ ਖਰੀਦ ਨਾ ਹੋਣ ਤੇ ਕਿਸਾਨ ਯੂਨੀਅਨ ਵੱਲੋਂ ਡੀਸੀ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ
Next articleਪੰਜਾਬ ਸਰਕਾਰ ਘਟੀਆ ਰਾਜਨੀਤੀ ਉੱਤੇ ਆਈ -ਇੰਜ਼ਨੀਅਰ ਲਾਲਕਾ ਅਕਾਲੀ ਆਗੂਆਂ ਦੀਆਂ ਵੋਟਾਂ ਜਾਣ ਬੁਝ ਕੇ ਕੱਟੀਆਂ