ਪੰਚਾਇਤੀ ਚੋਣਾਂ

ਅਮਰਜੀਤ ਸਿੰਘ ਤੂਰ
ਅਮਰਜੀਤ ਸਿੰਘ ਤੂਰ
(ਸਮਾਜ ਵੀਕਲੀ) ਚੜ੍ਹਦੇ ਪੰਜਾਬ ‘ਚ ਪੰਚਾਇਤੀ ਚੋਣਾਂ ਦਾ ਪਿੜ ਭਖਿਆ, ਕਈ ਥਾਵਾਂ ਤੇ ਸਰਪੰਚਾਂ ਦੀ ਹੋਈ ਬੋਲੀ, ਲੋਕੀਂ ਬਿਜਨਸ ਬਣਾਂਵਦੇ ਨੇ। ਸਿਆਸਤਦਾਨ ਵੀ ਕਈ ਥਾਵਾਂ ਤੇ ਕਰਕੇ ਘੁਸਪੈਠ,ਚੋਣਾਂ ‘ਚ ਸਿਆਸਤ ਦਾ ਮਜਮਾ ਲਾਂਵਦੇ ਨੇ।
ਚੁਕੰਨੇ ਹੋਣ ਦੀ ਲੋੜ ਹੈ, ਪਿੰਡ ਦੇ ਵਿਕਾਸ ਵਾਸਤੇ, ਲਾਲਚੀ, ਹੰਕਾਰੀ ਲੋਕਾਂ ਤੋਂ ਜਿਨਾਂ ਬਚ ਸਕਦੇ ਹੋ ਬਚੋ।
ਪੜੇ-ਲਿਖੇ ਸੂਝਵਾਨ ਨੌਜਵਾਨਾਂ ਨੂੰ ਅਗਵਾਈ ਦਾ ਦਿਓ ਮੌਕਾ, ਧੜੇਬੰਦੀ,ਲੜਾਈ-ਝਗੜਿਆਂ ਤੋਂ ਮੁਕਤ ਹੋਣ ਦੀ ਮਿਸਾਲ ਰਚੋ।
ਸਰਬਸੰਮਤੀ ਨਾਲ ਚੁਣਨ ਦਾ ਅਜੇ ਵੀ ਹੈ ਮੌਕਾ, ਰਲ ਮਿਲ ਕੇ ਚੱਲਣ ਨਾਲ ਹੀ ਅੱਗੇ ਵਧਣ ਤੇ ਨਾਮ ਚਮਕੇ।
ਨਸ਼ੇ ਵੰਡਣ ਵਾਲਿਆਂ ਦੀ ਖੁੰਬ ਠੱਪੋ,ਸਮਾਜ ਨੂੰ ਅੱਗੇ ਲਿਜਾਣ ਲਈ, ਗਰੀਬਾਂ ਲਈ ਵੀ ਠੰਡਾ ਬੁੱਲਾ ਰਮਕੇ।
ਸਮਰਪਿਤ, ਨਿਰਸਵਾਰਥ, ਰਿਟਾਇਰਡ ਫੌਜੀ ਨੂੰ ਭਾਲੋ, ਜੋ ਕੰਮ ਕਰੇ, ਬਾਹਰੀ ਦੁਨੀਆ ਵਿੱਚ ਵਿਚਰਨ ਦਾ ਤਜਰਬਾ ਬਣੇ ਥੰਮ।
ਸੰਬੰਧਿਤ ਮਹਿਕਮਿਆਂ ਚ ਜਾ ਕੇ, ਪਿੰਡ ਲਈ ਸਹੂਲਤਾਂ ਦਾ ਪ੍ਰਬੰਧ ਕਰੇ, ਸਭ ਦਾ ਸਹਿਯੋਗ ਲੈ ਕੇ, ਗਾਲ੍ਹੜੀਆਂ ਦਾ ਮੂੰਹ ਕਰੇ ਬੰਦ।
ਸਰਪੰਚ ਉਸ ਨੂੰ ਹੀ ਚੁਣੋ,ਜਿਹੜਾ ਤੁਹਾਡੇ ਮਸਲੇ ਹੱਲ ਕਰੇ, ਪਿੰਡ ਦਾ ਸੁਧਾਰ ਹੋਵੇ ਝਗੜਿਆਂ ਨੂੰ ਪਿੰਡ ਵਿੱਚ ਹੀ ਠੱਲ੍ਹ ਪਵੇ।
ਜੋ ਸਰਪੰਚ ਮਸਲੇ ਹੱਲ ਕਰਨ ਲਈ ਲੋਕਾਂ ਨੂੰ ਲੈ ਜਾਵੇ ਠਾਣੇ, ਉਸ ਪਿੰਡ ਦਾ ਕੀ ਸੁਧਾਰ ਹੋਣਾ, ਇਹ ਤਾਂ ਅੱਲਾ ਹੀ ਜਾਣੇ।
ਅਮਰਜੀਤ ਸਿੰਘ ਤੂਰ ਫੋਨ  ਨੰਬਰ : 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleThe Social revolution in Bengal is imminent
Next articleਇੱਕ ਗੁਸਤਾਖ਼ ਜਹੀ ਗੁਸਤਾਖ਼ੀ।