(ਸਮਾਜ ਵੀਕਲੀ)
ਤੇਰਾ ਇਨਸਾਫ਼ ਵੀ ,
ਹੋਰ ਜ਼ਰੂਰੀ ਮਸਲਿਆਂ ਹੇਠ ਦੱਬ ਕੇ ਰਹਿ ਗਿਆ…
ਪਰ
ਤੇਰਾ ਕਤਲ ਹੋਣਾ ਵੀ ਤਾਂ ਲਾਜ਼ਮੀ ਸੀ,
ਤੂੰ ਰੋਮ ਦੇ ਸਪਰਟੈਕਸ
ਰਾਮਾਇਣ ਦੇ ਸੰਭੂਕ਼ ਦੀ ਵੰਸ਼ਜ਼ ਜੋ ਸੀ
ਤੇਰੇ ਪੁਰਖਿਆਂ ਦੀਆ ਅੱਖਾਂ ਨੂੰ ਨੋਚਿਆ ਗਿਆ,
ਕੰਨਾਂ ਚ ਸ਼ੀਸ਼ਾ ਢਲਿਆ ਗਿਆ,
ਜਿਹਨਾਂ ਦੀਆ ਲਾਸ਼ਾਂ ਨੂੰ ਸੁੱਟ ਦਿੱਤਾ ਗਿਆ ਸੀ
ਖੁੱਲ੍ਹੇ ਅਸਮਾਨ ਹੇਠ
ਗਲ਼ੀਆਂ ਤੇ ਚੁਰਾਹਿਆਂ ਦੇ ਵਿੱਚ
ਤੇਰਾ ਬਚਣਾ ਤੇ ਫਿਰ ਮੁਸ਼ਕਿਲ ਸੀ,,
ਤੂੰ ਮੇਰੇ ਭਾਰਤ ਮਹਾਨ ਦੇ
ਜਿਸਮ ਤੇ ਲੱਗਿਆ ਹੋਇਆ ਦਾਗ਼ ਸੀ…
ਜਿਸਨੇ ਵਜ਼ੀਫ਼ੇ ਤੇ ਰਾਖਵਾਂਕਰਨ ਦੇ ਨਾਲ
ਉਪਰ ਉੱਠਣ ਦੀ ਕੋਸ਼ਿਸ਼ ਕੀਤੀ
ਤੂੰ ਕਾਇਰ ਸੀ
ਪਲ਼ ਪਲ਼ ਮਾਰਨ ਨਾਲੋਂ
ਤੂੰ ਇਕ ਵਾਰੀ ਚ ਜਾਨ ਦੇ ਗਈ,,
ਪਰ ਤੇਰੇ ਕਾਤਿਲ ਦਿਖਾਉਂਦੇ ਆ
ਆਪਣੀ ਬੇਕਸੂਰੀ ਦਾ ਪ੍ਰਮਾਣ ਪੱਤਰ
ਤੂੰ ਖੁਦ ਫਾਂਸੀ ਲਈ ਹੈ…
ਪਰ ਇਹ ਫਾਂਸੀ ਦੀ ਰੱਸੀ ਤਾਂ
ਮਨੂੰ ਇਤਿਹਾਸ ਚ ਹੀ ਤਿਆਰ ਕਰ ਗਿਆ ਸੀ…
ਤੂੰ ਲੱਖਾਂ ਗੁਲਾਮਾਂ ਤੇ ਸ਼ੂਦਰਾਂ ਦੀ ਆਵਾਜ਼ ਸੀ
ਜਿਸਨੂੰ ਦਬਾਉਣਾ ਲਾਜ਼ਮੀ ਸੀ…
ਕਿਰਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly