(ਸਮਾਜ ਵੀਕਲੀ)
ਉਹ ਆਪਣੇ ਆਪ ਤੇ ਸ਼ੱਕ ਕਰਦੇ ਹੀ ਰਹਿੰਦੇ ਨੇ
ਮਿਜਾਜ਼ ਵੱਖਰਾ ਰਹਿੰਦਾ ਭਾਵੇਂ ਰਿਸ਼ਤੇਦਾਰ ਬਣੇ ਨੇ
ਆਪਣੀ ਲਿਖੀ ਗ਼ਜ਼ਲ ਨਾਲ ਪਾਗ਼ਲ ਵੀ ਬਣਾਉਂਦੇ
ਨਿੱਤ ਦੀ ਲੜਾਈ ਭਾਲਦੇ ਤੇ ਮਸ਼ਕਰੀ ਬਣੇ ਨੇ
ਉਸਨੂੰ ਲਗਦਾ, ਉਹ ਸਮੁੰਦਰ ਦੀ ਸੋਚ ਹੈ ਰੱਖਦਾ
ਇਨਕਲਾਬ ਦੇ ਝੂਠੇ ਰਸਤਾ ਦਾ ਅਖਤਿਆਰ ਬਣੇ ਨੇ
ਮਸਲਾ ਜਾਤ ਪਾਤ ਦਾ ਅੰਦਰ ਪਾਲ ਬੈਠੇ ਨੇ ਉਹ
ਅੱਥਰੂ ਦੇਖ ਗਰੀਬ ਦੇ ਜੁਰਅਤ ਪੂਰੀ ਕਰਦੇ ਬਣੇ ਨੇ
ਕੋਈ ਕਿੰਜ ਪਹਿਚਾਣ ਕਰੂੰ ਬਦਲਦੇ ਇਨਸਾਨਾਂ ਦੀ
ਖ਼ਵਰੇ ਉਹ ਕੀ ਸੋਚ ਰੱਖਦੇ ਹਨ ਇਥੇ, ਜੋ ਮੋਮ ਬਣੇ ਨੇ
ਕਵਿਤਾ” ਦੇ ਆਲੇ ਦੁਆਲੇ ਘੁੰਮਦੀਆਂ ਆਲੜ ਚੀਕਾਂ
ਕਦਮ ਕਦਮ ਤੇ ਜੰਨਤ ਦਾ ਨਜਾਰਾ ਅੱਜਕਲ੍ਹ ਬਣੇ ਨੇ
ਸਵਰਨ ਕਵਿਤਾ
ਮੋਬਾਈਲ ਨੰਬਰ 94641-31252
ਬੁਢਲਾਡਾ ਜਿਲ੍ਹਾ ਮਾਨਸਾ