(ਸਮਾਜ ਵੀਕਲੀ)
ਦਰਦ ਦੀ ਦਵਾ ਸੁਣ ਕੇ ਦਰਦ ਯਾਦ ਆ ਗਏ। ਕਿਹੜੇ ਕਿਹੜੇ ਦਰਦ ਦੀ ਗੱਲ ਸੁਣਾਵਾਂ ਤੁਹਾਨੂੰ।
ਦਰਦ ਦੀ ਦਵਾ ਦੱਸਣ ਵਾਲੇ ਡਾਕਟਰ ਤੁਹਾਨੂੰ ਆਪਣੇ ਨੇੜੇ ਤੇੜੇ ਮਿਲ ਜਾਣਗੇ। ਸਭ ਤੋਂ ਪਹਿਲਾਂ ਮੈਂ ਨੂਰ ਦੇ ਘਰ ਦੀ ਕਹਾਣੀ ਸੁਣਾਉਂਦੀ ਹਾਂ।
ਨੂਰ ਇਕ ਪੰਦਰਾਂ ਸਾਲਾਂ ਦੀ ਕੁੜੀ ਹੈ। ਉਸ ਨੂੰ ਕਬਜ਼ ਹੋ ਜਾਂਦੀ ਹੈ। ਨੂਰ ਦੀ ਦਾਦੀ ਕਹਿੰਦੀ ਹੈ ਨੂਰ ਪੁੱਤ ਝਾੜੂ ਲਾਅ ਲੈ ਬੈਠ ਕੇ ਸਾਰੇ ਵੇਹੜੇ ਵਿਚ ਝਾੜੂ ਲਗਾ ਦੇ ਤੇਰੀ ਕਬਜ਼ ਖੁਲ ਜਾਏਗੀ।
ਫਿਰ ਦਾਦਾ ਜੀ ਦੀ ਅਵਾਜ਼ ਆਈ ਨੂਰ ਪੁੱਤ ਮੇਰੇ ਕੋਲ ਕਾਇਮ ਚੂਰਨ ਹੈ ਉਹ ਲੈ ਕੇ ਵੇਖਲਾ ਕੀ ਪਤਾ ਕਬਜ਼ ਖੁਲ ਜਾਏ।
ਮੰਮੀ ਪਾਪਾ ਕਹਿੰਦੇ ਨੂਰ ਪੁੱਤ ਨੂੰ ਡਾਕਟਰ ਕੋਲ ਲੈ ਕੇ ਚਲਦੇ ਹਾਂ।
ਹੁਣ ਤੁਹਾਨੂੰ ਆਲੇ ਦੁਆਲੇ ਦੀ ਗੱਲ ਦੀ ਸੁਣਾਉਂਦੇ ਹਾ। ਨੂਰ ਨੂੰ ਕਬਜ਼ ਹੈ ਨਾਲ ਦੇ ਘਰਾਂ ਨੂੰ ਪਤਾ ਲੱਗ ਗਿਆ ।
ਗਵਾਡਣ ਆ ਕੇ ਕਹਿੰਦੀ ਕੀ ਨੂਰ ਨੂੰ ਗਰਮ ਦੁੱਧ ਵਿੱਚ ਮਿੱਠਾ ਤੇਜ਼ ਪਾ ਕੇ ਇਕ ਚਮਚ ਦੇਸੀ ਘਿਓ ਪਾ ਕੇ ਦਵਾ ਬਣਾਕੇ ਪੀ ਲੈ। ਕਬਜ਼ ਦੂਰ ਹੋ ਜਾਵੇਗੀ।
ਅੱਜ ਕੱਲ੍ਹ ਲੋਕਾਂ ਆਪ ਹੀ ਡਾਕਟਰ ਬਣੇ ਬੈਠੇ ਹਨ ਜੋਂ ਕਿ ਦਰਦਾਂ ਦੀ ਦਵਾ ਦੇਣ ਦੀ ਸਲਾਹ ਦਿੰਦੇ ਰਹਿੰਦੇ ਹਨ। ਲੋਕ ਡਾਕਟਰ ਕੋਲ ਜਾਣ ਤੋ ਪਹਿਲਾਂ ਦੇਸੀ ਨੁਸਖੇ ਅਜ਼ਮਾਉਂਦੇ ਰਹਿੰਦੇ ਹਨ। ਜਦੋਂ ਇਲਾਜ ਤਾਂ ਡਾਕਟਰ ਤੋਂ ਦਵਾਈ ਲੈ ਕੇ ਹੀ ਹੋਣਾ ਹੈ।
ਪਹਿਲਾਂ ਸਮੇਂ ਘਰੇਲ਼ੂ ਤੇ ਦੇਸੀ ਨੁਸਖੇ ਵਰਤੇ ਜਾਂਦੇ ਸਨ। ਪਰ ਅੱਜ ਕੱਲ੍ਹ ਦੇ ਟਾਇਮ ਤੇ ਡਾਕਟਰੀ ਇਲਾਜ ਤੋਂ ਬਿਨਾ ਬੀਮਾਰੀ ਠੀਕ ਹੀ ਨਹੀਂ ਹੁੰਦੀ।
ਗਗਨਪ੍ਰੀਤ ਸੱਪਲ
ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly