ਪਦਮਸ਼੍ਰੀ ਡਾ. ਸੁਰਜੀਤ ਪਾਤਰ ਜੀ ਦੇ ਬੇਵਕਤ ਆਕਾਲ ਚਲਾਣਾ ਕਰ ਜਾਣ ਨਾਲ ਸਾਹਿਤ ਸਭਾ(ਰਜਿ) ਜਲਾਲਾਬਾਦ ਚ ਸ਼ੋਕ ਦੀ ਲਹਿਰ

ਸਿਰਮੌਰ ਕਵੀ ਸੁਰਜੀਤ ਪਾਤਰ

ਆਪਣੇ ਲਈ ਨਹੀਂ, ਲੋਕਾਂ ਬਾਰੇ ਲਿਖਣ ਵਾਲੇ ਲੇਖਕ ਸਨ ਪਦਮਸ਼੍ਰੀ ਡਾ.ਸੁਰਜੀਤ ਪਾਤਰ

(ਸਮਾਜ ਵੀਕਲੀ) ਕੈਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)-ਸਾਹਿਤ ਸਭਾ (ਰਜਿ.)ਜਲਾਲਾਬਾਦ (ਪੱ)ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਅਤੇ ਪੰਜਾਬੀ ਮਾਂ ਬੋਲੀ ਦੇ ਲੇਖਕਾਂ ਨੂੰ ਮਾਣ ਅਤੇ ਸਤਿਕਾਰ ਦਿੰਦੀ ਆ ਰਹੀ।ਜਿਵੇਂ ਹੀ ਸਾਹਿਤ ਸਭਾ ਜਲਾਲਾਬਾਦ (ਪੱ) ਦੇ ਮੈਂਬਰਜ ਨੂੰ ਪਦਮਸ਼੍ਰੀ ਡਾ.ਸੁਰਜੀਤ ਪਾਤਰ ਜੀ ਦੇ ਦੇਹਾਂਤ ਦਾ ਸਮਾਚਾਰ ਮਿਲਿਆ ਤਾਂ ਸਾਰੀ ਸਾਹਿਤ ਸਭਾ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਅਤੇ ਸਾਹਿਤ ਨੂੰ ਪਿਆਰ ਕਰਨ ਵਾਲੇ ਜਲਾਲਾਬਾਦ ਦੇ ਸਾਰੇ ਸਾਹਿਤਕਾਰਾਂ ਨੇ ਇਸ ਬੇਵਕਤੀ ਵਿਛੋੜੇ ਉੱਤੇ ਬਹੁਤ ਹੀ ਅਫਸੋਸ ਅਤੇ ਸ਼ੋਕ ਪ੍ਰਗਟਾਇਆ।ਸਾਹਿਤ ਸਭਾ ਦੀ ਹੋਈ ਮਹੀਨਾ ਵਾਰ ਮੀਟਿੰਗ ਵਿੱਚ ਵੀ ਸਾਰੇ ਲੇਖਕਾਂ ਦੁਆਰਾ ਖੜੇ ਹੋ ਕੇ ਦੋ ਮਿੰਟ ਦਾ ਮੋਨ ਰੱਖ ਕੇ ਡਾ.ਸੁਰਜੀਤ ਪਾਤਰ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ।ਇਸ ਮੌਕੇ ਸਾਹਿਤ ਸਭਾ ਦੇ ਲੇਖਕਾਂ ਦੁਆਰਾ ਡਾ.ਸੁਰਜੀਤ ਪਾਤਰ ਜੀ ਦੀਆਂ ਰਚਨਾਵਾਂ ਬੋਲੀਆਂ ਗਈਆਂ ਅਤੇ ਉਹਨਾਂ ਦੇ ਨਾਲ ਬਿਤਾਏ ਹੋਏ ਪਲਾਂ ਨੂੰ ਵੀ ਯਾਦ ਕੀਤਾ।ਸਭਾ ਦੇ ਲੇਖਕਾਂ ਨੇ ਕਿਹਾ ਕਿ ਡਾ.ਸੁਰਜੀਤ ਪਾਤਰ ਆਪਣੇ ਲਈ ਹੀ ਨਹੀਂ ਸਗੋਂ ਲੋਕਾਂ ਬਾਰੇ ਲਿਖਣ ਵਾਲੇ ਲੇਖਕ ਸਨ।ਉਨਾਂ ਨੇ ਸਾਰੀ ਉਮਰ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਅਤੇ ਪੰਜਾਬੀ ਮਾਂ ਬੋਲੀ ਦਾ ਮਾਣ ਸਤਿਕਾਰ ਪੂਰੀ ਦੁਨੀਆਂ ਵਿੱਚ ਵਧਾਇਆ।ਉਹਨਾਂ ਨੇ ਪਦਮ ਸ਼੍ਰੀ,ਸਾਹਿਤ ਅਕੈਡਮੀ, ਸ਼੍ਰੋਮਣੀ ਪੰਜਾਬੀ ਕਵੀ ਅਤੇ ਹੋਰ ਅਨੇਕਾਂ ਸਾਹਿਤਕ ਅਵਾਰਡ ਪ੍ਰਾਪਤ ਕੀਤੇ।ਉਹ ਇਸ ਸਦੀ ਦੇ ਮਹਾਨ ਲੇਖਕਾਂ ਵਿੱਚੋਂ ਇੱਕ ਸਨ ।ਉਹਨਾਂ ਦੁਆਰਾ ਲਿਖੀਆਂ ਹੋਈਆਂ ਰਚਨਾਵਾਂ ਜਿਵੇਂ “ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ “।ਇਹੋ ਜਿਹੇ ਲੇਖਕ ਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਜਾਣਾ ਪੂਰੇ ਸਾਹਿਤ ਜਗਤ ਲਈ ਬਹੁਤ ਵੱਡਾ ਘਾਟਾ ਹੈ। ਜਲਾਲਾਬਾਦ ਸਾਹਿਤ ਸਭਾ ਹਮੇਸ਼ਾ ਡਾ. ਸੁਰਜੀਤ ਪਾਤਰ ਜੀ ਦੀਆਂ ਲਿਖਤਾਂ ਨੂੰ ਸਿਜਦਾ ਕਰਦੀ ਰਹੇਗੀ ਅਤੇ ਡਾ.ਸੁਰਜੀਤ ਪਾਤਰ ਜੀ ਨੂੰ ਹਮੇਸ਼ਾ ਆਪਣੇ ਦਿਲਾਂ ਵਿੱਚ ਜਿਉਂਦਾ ਰੱਖੇਗੀ ।ਇਸ ਮੌਕੇ ਸਾਹਿਤ ਸਭਾ ਦੇ ਪ੍ਰਧਾਨ ਸੰਤੋਖ ਸਿੰਘ ਬਰਾੜ,ਜਨਰਲ ਸੱਕਤਰ ਮੀਨਾ ਮਹਿਰੋਕ ,ਖ਼ਜਾਨਚੀ ਨੀਰਜ ਛਾਬੜਾ ,ਪ੍ਰਵੇਸ਼ ਖੰਨਾ,ਬਲਬੀਰ ਪਵਾਰ,ਬਲਬੀਰ ਸਿੰਘ ਰਹੇਜਾ ,ਤਿਲਕ ਰਾਜ ਕਾਹਲ, ਅਮੀਰ ਚੰਦ ਨੰਬਰਦਾਰ ਰੋਸ਼ਨ ਲਾਲ ਅਸੀਜਾ ,ਮਦਨ ਲਾਲ ਡੂਮੜਾ ,ਨਰਿੰਦਰ ਸਿੰਘ, ਸੰਦੀਪ ਝਾਬ, ਪ੍ਰੀਤੀ ਬਬੂਟਾ,ਗੋਪਾਲ ਬਜਾਜ, ਜਸਵੰਤ ਸਿੰਘ ,ਸੁਖਦੀਪ ਸਿੰਘ ,ਅਰਚਨਾ ਗਾਬਾ, ਸੁਰੇਸ਼ ਗਾਬਾ,ਸੁਖਪ੍ਰੀਤ ਕੌਰ ਹਾਜ਼ਰ ਰਹੇ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 15/05/2024
Next articleਬੀਜੇਪੀ ਹਾਰ ਦੇ ਡਰੋਂ ਘਬਰਾਈ ਵਿਰੋਧ ਕਰ ਰਹੇ ਕਿਸਾਨਾਂ ਦੀਆਂ ਕਰ ਰਹੀ ਗਿਰਫਦਾਰੀਆਂ ਜੋ ਬਰਦਾਸ਼ਤ ਤੋਂ ਬਾਹਰ-ਸੁੱਖ ਗਿੱਲ ਮੋਗਾ