ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ) ਗੁਰਮਿੰਦਰ ਗੋਲਡੀ ਤੇ ਅਮਨਦੀਪ ਅਮਨ ਦਾ ਰੋਮਾਂਟਿਕ ਦੋਗਾਣਾ ਵੱਜੇਗਾ ਟਰੈਕਟਰ ਟਰਾਲੀਆਂ ਵਿੱਚ,, ਝੋਨੇ ਦੀ ਟਰਾਲੀ,, ਜਿਸ ਨੂੰ ਗੀਤਕਾਰ ਮਨਜੀਤ ਸੋਡੀ ਵਲੋਂ ਲਿਖਿਆ ਗਿਆ ਹੈ । ਜਿਸ ਵਿੱਚ ਝੋਨੇ ਦੇ ਸੀਜ਼ਨ ਬਾਰੇ ਗੱਲਬਾਤ ਕੀਤੀ ਗਈ ਹੈ , ਜਿਵੇਂ ਕਿ ਮੰਡੀਆਂ ਵਿੱਚ ਅੱਜਕੱਲ੍ਹ ਝੋਨੇ ਦੀਆਂ ਟਰਾਲੀਆਂ ਕਿਸਾਨਾਂ ਵਲੋਂ ਲੱਦਕੇ ਮੰਡੀ ਵਿੱਚ ਲਿਜਾਈਆਂ ਜਾ ਰਹੀਆਂ ਹਨ, ਉਸੇ ਨੂੰ ਤਰਜਮਾਨੀ ਕਰਦਾ ਨਵਾਂ ਡਿਉਟ ਗੀਤ “ਝੋਨੇ ਦੀ ਟਰਾਲੀ” ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ। ਜਿਸ ਨੂੰ ਮਿਊਜ਼ਿਕ ਸੋਮ ਸਿਕੰਦਰ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਗੋਲਡ ਰਕਾਟ ਮਿਊਜ਼ਿਕ ਕੰਪਨੀ ਤੇ ਜਸਬੀਰ ਦੋਲੀਕੇ ਵਲੋਂ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ ਹੈ, ਕਿਉਂਕਿ ਜਸਬੀਰ ਦੋਲੀਕੇ ਸੰਗੀਤ ਇੰਡਸਟਰੀ ਵਿੱਚ ਚਰਚਿਤ ਨਾਂਅ ਹੈ, ਦੂਜੇ ਪਾਸੇ ਹਰੀ ਦੱਤ ਸ਼ਰਮਾ ਜੀ ਜਿਨ੍ਹਾਂ ਨੂੰ ਵੱਖ ਵੱਖ ਸ਼ਹਿਰਾਂ ਵਿੱਚ ਵੱਖਰੀ ਪਹਿਚਾਣ ਆ । ਝੋਨੇ ਦੀ ਟਰਾਲੀ ਗੀਤ ਕਿਸਾਨ ਅਤੇ ਉਸਦੀ ਘਰਵਾਲੀ ਦੇ ਜਵਾਬ ਸਵਾਲਾਂ ਨੂੰ ਬਿਆਨ ਕਰਦਾ ਗੀਤ ਹੈ। ਝੋਨੇ ਦੀ ਟਰਾਲੀ ਗੀਤ ਗੋਲਡ ਰਕਾਟ ਮਿਊਜ਼ਿਕ ਕੰਪਨੀ ਵਲੋਂ ਯੂਟਿਊਬ, ਵੱਖ ਵੱਖ ਚੈਨਲ ਅਤੇ ਸੋਸ਼ਲ ਸਾਈਟ ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਗੁਰਮਿੰਦਰ ਗੋਲਡੀ ਤੇ ਅਮਨਦੀਪ ਅਮਨ ਨੇ ਬਾਖੂਬੀ ਨਿਭਾਇਆ ਹੈ।ਇਸ ਗੀਤ ਵਿੱਚ ਹਰੀਦੱਤ ਸ਼ਰਮਾ ਜੀ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ। ਗੁਰਮਿੰਦਰ ਗੋਲਡੀ, ਜਸਬੀਰ ਦੋਲੀਕੇ ਤੇ ਹਰੀਦੱਤ ਸ਼ਰਮਾ ਜੀ ਸਭ ਮਿਲ ਟੀਮ ਨਾਲ ਕੰਮ ਕਰਦੇ ਹਨ ਤਰਜ਼ ਤੇ ਸੰਗੀਤ ਦੇ ਨਾਲ ਗੀਤ ਨੂੰ ਦੋਗਾਣਾ ਰੂਪ ਵਿੱਚ ਬੈਸਟ ਬੀਟ ਅੰਦਾਜ਼ ਵਿੱਚ ਗਾਉਣ ਦੀ ਨਾਲ ਇਹ “ਝੋਨੇ ਦੀ ਟਰਾਲੀ” ਖੂਬਸੂਰਤ ਟ੍ਰੈਕ ਬਣਿਆ ਹੈ । ਗੁਰਮਿੰਦਰ ਗੋਲਡੀ ਤੇ ਅਮਨਦੀਪ ਅਮਨ ਨੇ ਕਿਹਾ ਆਸ ਏਂ ਕਿ ਸਰੋਤੇ ਸਾਡੀ “ਝੋਨੇ ਦੀ ਟਰਾਲੀ” ਗੀਤ ਨੂੰ ਪਹਿਲੇ ਗੀਤਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਨਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly