ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦਾ ਵਫਦ ਚੀਫ ਇੰਜੀਨੀਅਰ ਹਾਂਸ ਨੂੰ ਮਿਲਿਆ

ਮੁਲਾਜਮਾਂ ਨੂੰ ਦੁਰਘਟਨਾਵਾਂ ਤੋਂ ਬਚਾਉਣ ਲਈ ਮੰਗਿਆ ਸਾਜੋ ਸਮਾਨ : ਸੂਬਾਈ ਆਗੂ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਬਿਜਲੀ ਬੋਰਡ ਦੀ ਜੁਝਾਰੂ ਮੁਲਾਜਮ ਜੱਥੇਬੰਦੀ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੀ ਸੂਬਾਈ ਲੀਡਰਸ਼ਿਪ ਦੀ ਅਗਵਾਈ ਵਾਲਾ ਵਫਦ ਕੇਂਦਰੀ ਜੋਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੂੰ ਮਿਲਿਆ ਅਤੇ ਉਨ੍ਹਾਂ ਦੀ ਨਵੀਂ ਨਿਯੁਕਤੀ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਬਿਜਲੀ ਮੁਲਾਜਮਾਂ ਨੂੰ ਦੁਰਘਟਨਾਵਾਂ ਤੋਂ ਬਚਾਉਣ ਲਈ ਸੁਰੱਖਿਆ ਪੱਖਾਂ ਨਾਲ ਜੁੜੇ ਸਾਜੋ ਸਮਾਨ ਨੂੰ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਆਗੂਆਂ ਨੇ ਚੀਫ ਇੰਜੀਨੀਅਰ ਹਾਂਸ ਨੂੰ ਜਮੀਨੀ ਪੱਧਰ ‘ਤੇ ਪੱਕੇ ਅਤੇ ਕੱਚੇ ਸੀ ਐਚ ਬੀ ਮੁਲਾਜਮਾਂ ਦੀ ਅਸੁਰੱਖਿਆ ਤੋਂ ਜਾਣੂ ਕਰਵਾਉਂਦਿਆਂ ਪੈਡੀ ਸੀਜਨ ਦੇ ਮੱਦੇਨਜਰ ਪੱਕੇ ਮੁਲਾਜਮਾਂ ਨੂੰ ਵੀ ਵਿਭਾਗ ਵੱਲੋਂ ਅਰਥ ਰਾਡ ਸੈੱਟ, ਸੇਫਟੀ ਬੈਲਟ, ਪਲਾਸ, ਪੇਚਕਸ, ਦਸਤਾਨੇ, ਬਰਸਾਤੀ ਬੂਟ, ਆਧੁਨਿਕ ਟੈਸਟਿੰਗ ਯੰਤਰ ਜਿਵੇਂ ਕਿ ਇੰਡਕਸ਼ਨ ਤੇ ਵੋਲਟੇਜ ਦੀ ਲੀਕੇਜ ਦੱਸਣ ਵਾਲੇ ਹੈਲਮੇਟ ਅਤੇ ਅਲਾਰਮ ਟੈਸਟਰ ਆਦਿ ਮੁਫਤ ਉਪਲੱਬਧ ਕਰਵਾਉਣ ਲਈ ਬੇਨਤੀ ਕੀਤੀ। ਉਨ੍ਹਾਂ ਸ: ਹਾਂਸ ਨੂੰ ਦੱਸਿਆ ਕਿ ਸੁਰੱਖਿਆ ਪੱਖੋਂ ਸਮਾਨ ਨਾ ਹੋਣ ਕਾਰਨ ਜਾਨਲੇਵਾ ਘਟਨਾਵਾਂ ਦਾ ਵਾਧਾ ਹੋ ਰਿਹਾ ਹੈ। ਜਿਸ ਕਾਰਨ ਪਹਿਲਾਂ ਹੀ ਵਾਧੂ ਕੰਮ ਦੇ ਦਬਾਅ ‘ਚ ਨੌਕਰੀ ਕਰ ਰਹੇ ਬਿਜਲੀ ਕਾਮੇਂ ਡਰ ਤੇ ਭੈਅ ਦੇ ਮਾਹੌਲ ‘ਚ ਜਿੰਦਗੀ ਜੀਣ ਲਈ ਮਜਬੂਰ ਹਨ। ਸ: ਹਾਂਸ ਨੇ ਮੁਲਾਜਮਾਂ ਦੀਆਂ ਚੁੱਕੀਆਂ ਸਮੱਸਿਆਵਾਂ ਉੱਤੇ ਚਰਚਾ ਕਰਨ ਉਪਰੰਤ ਜਲਦ ਹੱਲ ਦਾ ਭਰੋਸਾ ਦਿੱਤਾ ਅਤੇ ਸੁਰੱਖਿਆ ਉਪਕਰਣ ਮੁਹੱਈਆ ਕਰਵਾਉਣ ਬਾਰੇ ਵੀ ਹਾਂ-ਪੱਖੀ ਹੁੰਗਾਰਾ ਦਿੱਤਾ। ਇਸ ਮੌਕੇ ਕਰਤਾਰ ਸਿੰਘ ਸੂਬਾ ਮੀਤ ਪ੍ਰਧਾਨ, ਰਸ਼ਪਾਲ ਸਿੰਘ ਸੂਬਾ ਡਿਪਟੀ ਜਨਰਲ ਸਕੱਤਰ, ਸਤੀਸ਼ ਕੁਮਾਰ ਜੋਨ ਕਨਵੀਨਰ ਤੇ ਸਰਕਲ ਸਕੱਤਰ, ਚਰਨਜੀਤ ਸਿੰਘ ਤੇ ਸੋਭਨ ਸਿੰਘ ਸਰਪ੍ਰਸਤ, ਹਰਵਿੰਦਰ ਸਿੰਘ, ਕੁਲਭੂਸ਼ਣ ਕੁਮਾਰ, ਅਸ਼ੋਕ ਕੁਮਾਰ (ਤਿੰਨੋਂ ਕੋ ਕਨਵੀਨਰ), ਕਸ਼ਮੀਰ ਸਿੰਘ ਕੋ ਕਨਵੀਨਰ, ਗੁਰਪ੍ਰੀਤ ਸਿੰਘ ਮਹਿਦੂਦਾਂ ਪ੍ਰਧਾਨ ਸੁੰਦਰ ਨਗਰ ਡਵੀਜਨ, ਹਰਦੀਪ ਸਿੰਘ (ਪੀ ਏ ਐੱਮ), ਰਘਵੀਰ ਸਿੰਘ (ਫੋਕਲ ਪੁਆਇੰਟ), ਗੁਰਮੁੱਖ ਸਿੰਘ (ਸਟੇਟ ਡਵੀਜ਼ਨ), ਲਖਵੀਰ ਸਿੰਘ (ਸਬ ਸਰਕਲ), ਰਜਿੰਦਰ ਸਿੰਘ (ਸੁਧਾਰ ਡਵੀਜ਼ਨ), ਇੰਦਰਜੀਤ ਸਿੰਘ (ਦਾਖਾ), ਗੁਰਪ੍ਰੀਤ ਸਿੰਘ (ਲਲਤੋਂ), ਕਰਤਾਰ ਸਿੰਘ (ਸੁੰਦਰ ਨਗਰ) ਅਤੇ ਹੋਰ ਆਗੂ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਫ਼ਰਨਾਮਾ’ ਨਾਟਕ 27 ਨੂੰ ਪੇਸ਼ ਹੋਵੇਗਾ : ਦਰਸ਼ਕਾਂ ’ਚ ਉਤਸ਼ਾਹ
Next articleਰੋਟੇਰੀਅਨ ਅਵਤਾਰ ਸਿੰਘ ਦੇ ਸਿਰ ਤੇ ਸੱਜਿਆ ਮਿਡ ਟਾਊਨ ਦਾ ਤਾਜ