ਜਲੰਧਰ, ਅੱਪਰਾ (ਜੱਸੀ)-ਸਥਾਨਕ ਅੱਪਰਾ ਤੋਂ ਨਗਰ ਰੋਡ ਤੇ ਸਥਿਤ ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ 76ਵਾਂ ਸੁਤੰਤਰਤਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੰਜਵੀਂ ਕਲਾਸ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਪਰੇਡ ਕੀਤੀ।ਇਸ ਸਮਾਗਮ ਦੌਰਾਨ ਪੂਰੇ ਉਤਸ਼ਾਹ ਤੇ ਰਸਮਾਂ ਨਾਲ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਚੇਅਰਮੈਨ ਜਰਨੈਲ ਸਿੰਘ ਰਾਣਾ ਨੇ ਬੋਲਦਿਆਂ ਕਿਹਾ ਕਿ 15 ਅਗਸਤ ਨੂੰ ਦੇਸ਼ ਨੇ ਅਜ਼ਾਦੀ ਪ੍ਰਾਪਤ ਕੀਤੀ ਸੀ, ਇਸ ਲਈ ਇਹ ਦਿਨ ਸਾਡੇ ਦੇਸ਼ ਤੇ ਸਮਾਜ ਲਈ ਇੱਕ ਯਾਦਗਾਰੀ ਦਿਨ ਹੈ। ਇਸ ਮੌਕੇ ਡਾਇਰੈਕਟਰ ਸੰਦੀਪ ਰਾਣਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਵਿਦਿਆਰਥੀ ਨੂੰ ਪੜ ਲਿਖ ਕੇ ਦੇਸ਼ ਤੇ ਕੌਮ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਲਬਰੇਜ ਗੀਤ ਤੇ ਕਵਿਤਾਵਾਂ ਵੀ ਪੇਸ਼ ਕੀਤੀਆਂ। ਇਸ ਮੌਕੇ ਰੰਗੋਲੀ, ਦੇਸ਼ ਭਗਤੀ ਵਾਲੇ ਭਾਸ਼ਣ ਤੇ ਫਲੈਗ ਮੇਕਿੰਗ ਦੇ ਮੁਕਾਬਲੇ ਵੀ ਕਰਵਾਏ ਗਏ ਤੇ ਜੈਤੂ ਵਿਦਿਆਰਥੀਆ ਨੂੰ ਮੁੱਖ ਮਹਿਮਾਨ ਕਰੋਏਸ਼ਿਆ ਨੰਦਾ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਰਤੀ, ਨੇਹਾ, ਗੁਰਪ੍ਰੀਤ, ਮਨਪ੍ਰੀਤ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜਰ ਸਨ।
(ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly