ਆਪਣੇ

ਮਨਪ੍ਰੀਤ ਕੌਰ ਚਹਿਲ 
(ਸਮਾਜ ਵੀਕਲੀ)
ਬਚਪਨ ਤੋਂ ਜਵਾਨੀ ਆ ਗਈ ,
ਜਿੰਦ ਮੇਰੀ ਨੂੰ ਸੂਲੀ ਤੇ ਲਟਕਾ ਗਈ।
ਸੁਪਨੇ ਜਿੰਨੇ ਦੇਖੇ ਸਭ ਚੂਰ ਹੋਏ ਆ ,
ਮੇਰੇ ਆਪਣੇ ਹੀ ਮੇਰੇ ਤੋਂ ਦੂਰ ਹੋਏ ਆ ।
ਜ਼ਿੰਦਗੀ ਹਰ ਨਵਾਂ ਮੋੜ ਲੈ ਆਈ ,
ਆਪਣਿਆ ‘ਚ ਬਿਗਾਨਿਆ ਦੀ ਪਹਿਚਾਣ ਕਰਾਈ।
ਆਪਣੇ ਫਾਇਦੇ ਲਈ ਸਾਡੇ ਮਹਿਲ ਵੀ ਬਣਾਏ ,
ਮਤਲਬ ਕੱਢ ਕੇ ਆਪਣਾ ਫਿਰ ਤਾਅਨਿਆ ਨਾਲ ਉਹੀ ਮਹਿਲ ਢਾਏ।
ਹਰ ਮਹੀਨੇ ਹਰ ਸਾਲ ਉਹੀ ਜ਼ਖ਼ਮਾਂ ਤੇ ਲੂਣ ਭੁੱਕਦੇ ਨੇ ,
ਬਿਗਾਨਾਂ ਕਦੇ ਨਹੀ ਮਾਰਦਾ ਸਾਨੂੰ ਸਾਡੇ ਆਪਣੇ ਹੀ ਲੁੱਟਦੇ ਨੇ ।
ਸੱਟ ਸਮੇਂ ਦੀ ਕਰਾਰੀ ਹੁੰਦੀ ਬੰਦਾ ਸਹਿ ਜਾਂਦਾ,
ਉਹ ਆਪਣਿਆ ਦਾ ਕੀ ਕਰੀਏ ਜੋ ਦਾਤੀ ਲੈ ਕੇ ਜੜ੍ਹਾਂ ਹੀ ਬਹਿ ਜਾਂਦਾ ।
ਹੌਲੀ ਹੌਲੀ ਬੰਦਾ ਹਰ ਗੱਲ ਭੁੱਲ ਜਾਂਦਾ ਏ ,
ਪਰ ਆਪਣਿਆ ਦੀਆਂ ਬੋਲੀਆ ਗੱਲਾ ਬੰਦਾ ਦਿਲ ਤੇ ਲਿਖ ਲੈਂਦਾ ਹੈ ।
ਇਸ ਲਈ ਸਿਆਣੇ ਕਹਿੰਦੇ ਨੇ ਚਹਿਲ,
ਗੱਲ ਜੁਬਾਨ ‘ਚ ਤੀਰ ਕਮਾਨ ‘ਚ ਦੇਖ ਕੇ ਚਲਾਈ ਦੇ ,
ਆਪਣੀ ਕੌੜੀ ਜੁਬਾਨ ਨਾਲ ਆਪਣੇ ਹੀ ਦੁਸ਼ਮਣ ਨਹੀ ਬਣਾਈ ਦੇ ।
ਮਨਪ੍ਰੀਤ ਕੌਰ ਚਹਿਲ 
84377 52216
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਰਵਾਸ  ਤੇ ਕਿਤਾਬਾਂ
Next articleਸਰਕਸ