(ਸਮਾਜ ਵੀਕਲੀ)
ਆਪਣੇ ਹੋਣ ਤਾਂ ਇਹੋ ਜਿਹੇ,
ਨਹੀਂ ਤਾਂ ਨਾ ਹੀ ਹੋਵਣ ਤਾਂ ਚੰਗਾ ਹੈ
ਸਕਿਆਂ ਤੋਂ ਵੱਧ ਪੱਖ, ਪੂਰੇ ਜੋ ਸ਼ਰੀਕਾਂ ਵਾਲਾ
ਇਹੋ ਜਿਹੇ ਸਕਿਆਂ ਦੀ, ਹੁੰਦੀ ਕੋਈ ਲੋੜ ਨਾ
‘ਕੱਲੇ ‘ਕੱਲੇ ਹੋ ਕੇ ਖਾਣੇ, ਛਿੱਤਰ ਸ਼ਰੀਕਾਂ ਕੋਲੋਂ
ਏਕਾ ਹੋਵੇ ਏਕੇ ਦਾ ਜੀ, ਹੁੰਦਾ ਕੋਈ ਤੋੜ ਨਾ
ਕੁੱਤੇ ਵਾਲੀ ਪੂਛ ਯਾਰੋ, ਹੋਂਵਦੀ ਨਾ ਸਿੱਧੀ ਕਦੇ
ਇਹੋ ਜਿਹੀ ਪੂਛਲਾਂ ਦੀ, ਜੱਗ ਉੱਤੇ ਥੋੜ ਨਾ
‘ਕੱਲੀ ‘ਕੱਲੀ ਉਂਗਲੀ ‘ਚ, ਹੁੰਦੀ ਨੀ ਤਾਕਤ ਓਨੀ
ਬੰਦ ਮੁੱਠੀ ਬਣੇ ਮੁੱਕਾ, ਓਦ੍ਹਾ “ਖੁਸ਼ੀ” ਜੋੜ ਨਾ
ਖੁਸ਼ੀ ਮੁਹੰਮਦ “ਚੱਠਾ”
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly