ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

(ਸਮਾਜ ਵੀਕਲੀ)- ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਰੋਹ ਵਿੱਚ ਸਮਾਜਿਕ ਸਿੱਖਿਆ ਅਧਿਆਪਕ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਆਖਿਆ ਕਿ ਸੇਵਾ ,ਸਮਰਪਣ, ਤਿਆਗ , ਮਿਹਨਤ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਅਹਿਸਾਸ ਦੀ ਮੂਰਤ ਅਜੋਕੀ ਨਾਰੀ ਜੀਵਨ ਸੰਘਰਸ਼ ਦੇ ਉੱਚੇ ਨੀਵੇਂ ਰਾਹਾਂ ਤੇ ਮਾਂ ,ਭੈਣ ਅਤੇ ਪਤਨੀ ਦਾ ਫ਼ਰਜ਼ ਨਿਭਾਉਂਦਿਆਂ ਹਰੇਕ ਖੇਤਰ ਵਿੱਚ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ ।

ਸਮੁੱਚੇ ਸੰਸਾਰ ਵਿੱਚ ਮਹਿਲਾਵਾਂ ਨੇ ਆਪਣੀ ਮਾਨਸਿਕ ਬੌਧਿਕ ਤੇ ਸਰੀਰਕ ਕਾਰਜ ਕੁਸ਼ਲਤਾ ਰਾਹੀਂ ਆਪਣੀ ਵੱਖਰੀ, ਨਿਵੇਕਲੀ, ਅਦਭੁੱਤ, ਅਤੇ ਪੂਜਣਯੋਗ ਪਛਾਣ ਬਣਾਈ ਹੈ । ਅੰਗਰੇਜ਼ੀ ਅਧਿਆਪਕਾ ਮਿਸ ਅਮਨਦੀਪ ਕੌਰ ਦੀ ਅਗਵਾਈ ਹੇਠ ਵਿਦਿਆਰਥਣਾਂ ਨੇ ਲਿੰਗੀ ਅਸਮਾਨਤਾਵਾਂ ਨੂੰ ਉਜਾਗਰ ਕਰਦੀਆਂ ਸਕਿੱਟਾਂ ਦੀ ਪੇਸ਼ਕਾਰੀ ਬਾਖ਼ੂਬੀ ਨਿਭਾਈ । ਸਕੂਲੀ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰਾਂ ਦੀ ਵੰਡ ਮੌਕੇ ਮੈਡਮ ਸੰਗੀਤਾ ਰਾਣੀ, ਅਮਰਜੀਤ ਕੌਰ, ਕਲਪਨਾ ਕੌਸ਼ਲ, ਸੀਮਾ ਸ਼ਰਮਾ, ਬਲਬੀਰ ਕੌਰ ,ਸੋਨੀਆ ਸਹਿਗਲ, ਅੰਜੂ ਠਾਕੁਰ, ਸ੍ਰੀ ਨਵੀਨ, ਰਾਜੀਵ ਕੁਮਾਰ, ਪ੍ਰੀਤਮ ਸਿੰਘ, ਜਗਜੀਤ ਸਿੰਘ ਲਲਤੋਂ ਅਤੇ ਇੰਦਰਜੀਤ ਸਿੰਘ ਤੋਂ ਇਲਾਵਾ ਹੋਰ ਅਧਿਆਪਕ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਦਰ
Next articleਸ਼ਹੀਦ ਊਧਮ ਸਿੰਘ ਮੈਮੋਰੀਅਲ ਊਧਮ ਮਲਟੀਸਪੈਸਲਿਟੀ ਦੰਦਾਂ ਦਾ ਹਸਪਤਾਲ ਅਤੇ ਇਮਪਲਾਟ ਸੈਂਟਰ ਦਾ ਉਦਘਾਟਨ