ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )– ਟੋਲ ਪਲਾਜ਼ਾ ਬੱਛੂਆਂ ਤੇ ਆਰਟੀਓ ਅਤੇ ਏਡੀਟੀਓ ਕਮਲੇਸ਼ ਕੁਮਾਰੀ ਵਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਟ੍ਰੈਫਿਕ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ਼ ਸਖਤ ਕਾਰਵਾਈ ਕਰਦੇ ਹੋਏ 11 ਦੇ ਕਰੀਬ ਵਾਹਨ ਚਾਲਕਾ ਦੇ ਚਾਲਾਨ ਕੱਟੇ ਗਏ | ਇਸ ਮੌਕੇ ਏਡੀਟੀਓ ਕਮਲੇਸ਼ ਕੁਮਾਰੀ ਨੇ ਬੱਛੂਆਂ ਟੋਲ ਪਲਾਜ਼ਾ ਤੇ ਵਿਸ਼ੇਸ਼ ਨਾਕਾ ਬੰਦੀ ਕਰਕੇ ਓਵਰਲੋਡਿਡ ਵਾਹਨਾਂ , ਓਵਰ ਸਪੀਡ, ਬਿਨਾ ਕਾਗਜ਼ਾਤ ਬਿਨਾਂ ਨੰਬਰ ਪਲੇਟਾਂ ਤੇ ਪ੍ਰੇਸ਼ਰ ਹਾਰਨ ਆਦਿ ਦੇ 11 ਦੇ ਕਰੀਬ ਚਾਲਾਨ ਕੀਤੇ ਅਤੇ ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਆਪਣੇ ਘਰ ਤੋਂ ਨਿਕਲਦੇ ਸਮੇਂ ਵਾਹਨਾਂ ਦੀ ਕਾਗਜ਼ਾਤ ਪੂਰੇ ਨਾਲ ਲੈ ਕੇ ਚੱਲੇ ਤਾਂਕਿ ਚੈਂਕਿੰਗ ਦੌਰਾਨ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ | ਉਨ੍ਹਾਂ ਨੇ ਵਾਹਨ ਧੀਮੀ ਗਤੀ ਨਾਲ ਚੱਲਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਆਕਤੀ ਨਿਯਮਾਂ ਦੀ ਉਲੰਘਣਾ ਕਰਦਾਂ ਪਾਇਆ ਗਿਆ ਤਾ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਮੇਂ ਸਮੇਂ ਤੇ ਉਨ੍ਹਾਂ ਵਲੋਂ ਚੈਕਿੰਗ ਕੀਤੀ ਜਾਂਦੀ ਰਹੇਗੀ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



